ਢਾਕਾ ’ਚ ਸਕੂਲ ’ਤੇ ਬੰਗਲਾਦੇਸ਼ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ: ਪਾਇਲਟ ਸਮੇਤ 19 ਮੌਤਾਂ, 164 ਜ਼ਖ਼ਮੀ
ਬਿਊਰੋ ਰਿਪੋਰਟ: ਸੋਮਵਾਰ ਨੂੰ ਢਾਕਾ ਦੇ ਇੱਕ ਸਕੂਲ ’ਤੇ ਬੰਗਲਾਦੇਸ਼ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਏਪੀ ਦੀ ਰਿਪੋਰਟ ਅਨੁਸਾਰ ਹਾਦਸੇ ਵਿੱਚ ਹੁਣ ਤੱਕ ਪਾਇਲਟ ਸਮੇਤ 19 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 164 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। 60 ਤੋਂ ਵੱਧ ਜ਼ਖ਼ਮੀਆਂ ਨੂੰ ਬਰਨ ਇੰਸਟੀਚਿਊਟ ਰੈਫਰ ਕੀਤਾ ਗਿਆ ਹੈ।