ਦਿੱਲੀ ਟ੍ਰੈਫਿਕ ਪੁਲਿਸ ਦੀ ਸਖ਼ਤੀ, ਗੱਡੀ ਚਲਾਉਂਦੇ ਸਮੇਂ ਸਿਗਰਟਨੋਸ਼ੀ ਕਰਨ ‘ਤੇ ਜੁਰਮਾਨਾ
ਨਵੀਂ ਦਿੱਲੀ ਵਿੱਚ ਟ੍ਰੈਫਿਕ ਪੁਲਿਸ ਸਿਰਫ਼ ਤੇਜ਼ ਰਫ਼ਤਾਰ, ਲਾਲ ਬੱਤੀ ਤੋੜਨ ਜਾਂ ਸੀਟ ਬੈਲਟ ਨਾ ਪਾਉਣ ’ਤੇ ਹੀ ਨਹੀਂ, ਬਲਕਿ ਛੋਟੀਆਂ-ਮੋਟੀਆਂ ਗਲਤੀਆਂ ’ਤੇ ਵੀ ਸਖ਼ਤੀ ਕਰ ਰਹੀ ਹੈ। ਇਨ੍ਹਾਂ ਵਿੱਚ ਕਾਰ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਵਜਾਉਣਾ, ਸਿਗਰਟ ਪੀਣਾ, ਵਾਈਪਰ ਬਿਨਾਂ ਗੱਡੀ ਚਲਾਉਣਾ, ਵਾਹਨ ਨੂੰ ਚਲਦਾ ਬਿਲਬੋਰਡ ਬਣਾਉਣਾ ਅਤੇ ਜੁਗਾੜ ਗੱਡੀਆਂ ਚਲਾਉਣਾ ਵੀ ਸ਼ਾਮਲ ਹਨ।
