ਕੌਮਾਂਤਰੀ ਬਜ਼ਾਰ ’ਚ ਕੱਚਾ ਤੇਲ 73 ਡਾਲਰ ਪ੍ਰਤੀ ਬੈਰਲ ਹੋਇਆ , ਕੀਮਤ 40 ਫੀਸਦ ਘੱਟਣ ਦੇ ਬਾਵਜੂਦ ਖ਼ਪਤਕਾਰਾਂ ਨੂੰ ਰਾਹਤ ਨਹੀਂ
ਇਸ ਸਾਲ ਫਰਵਰੀ ’ਚ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੌਮਾਂਤਰੀ ਪੱਧਰ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ’ਤੇ ਹਨ ਪਰ ਭਾਰਤ ਵਿੱਚ ਵਿਕ ਰਹੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਉਸੇ ਉੱਚੇ ਪੱਧਰ ’ਤੇ ਹਨ ਜਦੋਂ ਕੱਚੇ ਤੇਲ ਦੀ ਕੀਮਤ 130 ਡਾਲਰ ਪ੍ਰਤੀ ਬੈਰਲ ਸੀ।