ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਬੱਦਲ ਫਟਣ ਨਾਲ 33 ਲੋਕਾਂ ਦੀ ਮੌਤ, 65 ਨੂੰ ਬਚਾਇਆ, 200 ਲਾਪਤਾ
ਬਿਊਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਚਾਸ਼ੋਟੀ ਪਿੰਡ ਵਿੱਚ ਵੀਰਵਾਰ ਦੁਪਹਿਰ 12:30 ਵਜੇ ਬੱਦਲ ਫਟਣ ਦੀ ਘਟਨਾ ਵਾਪਰੀ। ਪਹਾੜ ਤੋਂ ਆ ਰਹੇ ਪਾਣੀ ਅਤੇ ਮਲਬੇ ਵਿੱਚ ਕਈ ਲੋਕ ਫਸ ਗਏ। ਇਸ ਹਾਦਸੇ ਵਿੱਚ 33 ਲੋਕਾਂ ਦੀ ਮੌਤ ਹੋ ਗਈ ਹੈ। 28 ਲੋਕਾਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਹੁਣ ਤੱਕ 65 ਲੋਕਾਂ ਨੂੰ ਬਚਾਇਆ ਗਿਆ ਹੈ।