ਚਿੱਠੀਸਿੰਘਪੁਰਾ ਕਤਲੇਆਮ : 25 ਸਾਲਾਂ ਤੋਂ ਇਨਸਾਫ਼ ਦੀ ਉਡੀਕ
‘ਦ ਖ਼ਾਲਸ ਬਿਊਰੋ (ਇਸ਼ਵਿੰਦਰ ਸਿੰਘ ਦਾਖ਼ਾ) : ਕਿਵੇਂ ਭੁੱਲਿਆ ਜਾ ਸਕਦੈ 20, ਮਾਰਚ ਸੰਨ 2000, ਹੋਲੀ ਦਾ ਉਹ ਦਿਨ, ਜਦੋਂ ਚਿੱਠੀਸਿੰਘਪੁਰਾ ਵਿੱਚ 35 ਬੇਦੋਸ਼ੇ ਸਿਖਾਂ ਦੇ ਖ਼ੂਨ ਦੀ ਹੋਲੀ ਖੇਡੀ ਗਈ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫ਼ੇਰੀ ਦੌਰਾਨ ਵਾਪਰੇ ਇਸ ਖੂਨੀਕਾਂਡ ਨੇ ਹਰ ਵੇਖਣ ਸੁਣਨ ਵਾਲੇ ਦੇ ਦਿਲਾਂ ਨੂੰ ਝੰਜੋੜ ਦਿੱਤਾ