ਭਾਰਤ ’ਚ ਦੁਨੀਆ ਦੇ ਸਭ ਤੋਂ ਉੱਚੇ ਚੇਨਾਬ ਪੁਲ਼ ’ਤੇ 15 ਅਗਸਤ ਨੂੰ ਚੱਲੇਗੀ ਪਹਿਲੀ ਰੇਲ! 8 ਤੀਬਰਤਾ ਦੇ ਭੂਚਾਲ ਵੀ ਸਹਿ ਸਕਦਾ ਇਹ ਪੁਲ਼
ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਬਣੇ ਦੁਨੀਆ ਦੇ ਸਭ ਤੋਂ ਉੱਚੇ ਸਟੀਲ ਆਰਚ ਬ੍ਰਿਜ ’ਤੇ ਸੁਤੰਤਰਤਾ ਦਿਵਸ ਯਾਨੀ 15 ਅਗਸਤ ਨੂੰ ਪਹਿਲੀ ਰੇਲਗੱਡੀ ਚੱਲੇਗੀ। ਸੰਗਲਦਾਨ ਤੋਂ ਰਿਆਸੀ ਵਿਚਕਾਰ ਚੱਲਣ ਵਾਲੀ ਇਹ ਰੇਲ ਸੇਵਾ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (USBRL) ਪ੍ਰੋਜੈਕਟ ਦਾ ਹਿੱਸਾ ਹੈ। ਇਸ ਪੁਲ ’ਤੇ 20 ਜੂਨ ਨੂੰ ਰੇਲ ਦਾ ਟਰਾਇਲ ਰਨ ਹੋਇਆ ਸੀ।