ਮਜ਼ਦੂਰ ਦਿਹਾੜੇ ਵਾਲੇ ਦਿਨ ਚੰਡੀਗੜ੍ਹ ਪ੍ਰਸ਼ਾਸਨ ਨੇ ਢਾਏ ਮਜ਼ਦੂਰਾਂ ਦੇ ਆਸ਼ਿਆਨੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਜ਼ਦੂਰ ਦਿਵਸ ਵਾਲੇ ਦਿਨ ਚੰਡੀਗੜ੍ਹ ਪ੍ਰਸ਼ਾਸਨ ਨੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਤਬਕੇ ਦੀਆਂ ਅੱਖਾਂ ਵਿੱਚ ਪਾਣੀ ਭਰ ਦਿੱਤਾ ਹੈ, ਉਨ੍ਹਾਂ ਦੀਆਂ ਫਿਕਰਾਂ ਦੀ ਲਕੀਰਾਂ ਨੂੰ ਹੋਰ ਗੂੜਾ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਏਲਾਂਟੇ ਮਾਲ ਕੋਲ ਪੈਂਦੀ ਕਾਲੋਨੀ ਨੰਬਰ 4 ਵਿੱਚ ਮਜ਼ਦੂਰਾਂ ਦੀ ਕਾਲੋਨੀ ਨੂੰ ਉਜਾੜ ਕੇ ਰੱਖ