ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਅਚਾਨਕ ਕਾਫ਼ਲੇ ’ਚ ਦਾਖ਼ਲ ਹੋਈ ਬਾਹਰੀ ਗੱਡੀ
ਬਿਊਰੋ ਰਿਪੋਰਟ (15 ਅਕਤੂਬਰ, 2025): ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਦੇ ਕਾਫ਼ਲੇ ਨਾਲ ਹਾਦਸਾ ਵਾਪਰ ਗਿਆ। ਮੰਤਰੀ ਦੀ ਪਾਇਲਟ ਗੱਡੀ ਦੀ ਦੂਜੀ ਕਾਰ ਨਾਲ ਟੱਕਰ ਹੋ ਗਈ, ਜੋ ਅਚਾਨਕ ਕਾਫ਼ਲੇ ਵਿੱਚ ਦਾਖ਼ਲ ਹੋਈ ਸੀ। ਇਸ ਟੱਕਰ ਵਿੱਚ ਦੋਵੇਂ ਗੱਡੀਆਂ ਬਰਬਾਦ ਹੋ ਗਈਆਂ। ਹਾਦਸੇ ਵਿੱਚ ਮੰਤਰੀ ਦੇ 4 ਗੰਨਮੈਨ ਅਤੇ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ।
