ਪਾਕਿ ਰੇਂਜਰਾਂ ਦੀ ਹਿਰਾਸਤ BSF ਜਵਾਨ, ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ
ਬੀਐਸਐਫ ਜਵਾਨ ਪੂਰਨਬ ਕੁਮਾਰ ਸ਼ਾਅ ਪਿਛਲੇ 48 ਘੰਟਿਆਂ ਤੋਂ ਪਾਕਿਸਤਾਨ ਰੇਂਜਰਾਂ ਦੀ ਹਿਰਾਸਤ ਵਿੱਚ ਹੈ। ਉਹ ਬੁੱਧਵਾਰ ਨੂੰ ਫਿਰੋਜ਼ਪੁਰ ਵਿਖੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਡਿਊਟੀ ਦੌਰਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ। ਸ਼ਾਅ, ਜੋ ਪੱਛਮੀ ਬੰਗਾਲ ਦੇ ਹੁਗਲੀ ਦਾ ਰਹਿਣ ਵਾਲਾ ਹੈ ਅਤੇ 10 ਅਪ੍ਰੈਲ ਤੋਂ ਫਿਰੋਜ਼ਪੁਰ ਵਿੱਚ ਤਾਇਨਾਤ ਸੀ, ਜ਼ੀਰੋ ਲਾਈਨ ਨੇੜੇ ਸਰਹੱਦੀ ਕਿਸਾਨਾਂ