ਬੰਬ ਦੀ ਧਮਕੀ ਕਰਕੇ ਅੱਜ ਫੇਰ 20 ਉਡਾਣਾਂ ਦੀ ਐਮਰਜੈਂਸੀ ਲੈਂਡਿੰਗ! ਹੁਣ ਤੱਕ 200 ਕਰੋੜ ਦਾ ਨੁਕਸਾਨ; ਕੇਂਦਰ ਨੇ DGCA ਮੁਖੀ ਹਟਾਇਆ
ਬਿਉਰੋ ਰਿਪੋਰਟ: ਦੇਸ਼ ਵਿੱਚ ਯਾਤਰੀ ਜਹਾਜ਼ਾਂ ਨੂੰ ਮਿਲ ਰਹੀਆਂ ਧਮਕੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਐਤਵਾਰ ਫੇਰ 20 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਨ੍ਹਾਂ ਵਿੱਚ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੇ ਛੇ-ਛੇ ਜਹਾਜ਼ ਸ਼ਾਮਲ ਹਨ। ਇਕ ਦਿਨ ਪਹਿਲਾਂ ਸ਼ਨੀਵਾਰ ਨੂੰ 30 ਤੋਂ ਜ਼ਿਆਦਾ ਜਹਾਜ਼ਾਂ ਨੂੰ ਧਮਕੀਆਂ