‘ਬਾਲਿਕਾ ਵਧੂ’ ਨਾਲ ਮਸ਼ਹੂਰ ਹੋਏ ਸੀ ਸਿਧਾਰਥ ਸ਼ੁਕਲਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-40 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੇ ਆਪਣੇ ਫਿਲਮੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਪੂਰਾ ਬਾਲੀਵੁਡ ਸ਼ੋਕਗ੍ਰਸਤ ਹੈ।ਮੁੰਬਈ ਦੇ ਕੂਪਰ ਹਸਪਤਾਲ ਦੇ ਅਨੁਸਾਰ ਉਨ੍ਹਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਸ਼ੁਕਲਾ ਦੀ ਮੌਤ ਹੋ ਚੁਕੀ ਸੀ।ਮੌਤ ਦੇ ਅਸਲ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ