ਕਿਸਾਨਾਂ ਦੇ ਭਾਰਤ ਬੰਦ ਨੂੰ ਪੰਜਾਬ ਸਣੇ ਚੰਡੀਗੜ੍ਹ ਤੇ ਮੁਹਾਲੀ ਵਿੱਚ ਭਰਵਾਂ ਸਮਰਥਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਨੂੰ ਭਰਵਾਂ ਹੁੰਘਾਰਾ ਮਿਲਿਆ ਹੈ। ਮੁਹਾਲੀ ਵਿੱਚ ਨਿੱਜਰ ਚੌਕ, ਕੇਐਫਸੀ ਲਾਗੇ ਨਿਊ ਸਨੀ ਐਨਕਲੇਵ, ਛੱਜੂ ਮਾਜਰਾ ਦੇ ਅੰਦਰੂਨੀ ਰਸਤਿਆਂ, ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ, ਏਅਰਪੋਰਟ ਰੋਡ ਉੱਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਸੜਕਾਂ ਬੰਦ ਕੀਤੀਆਂ