ਬਾਬਾ ਸਿੱਦੀਕੀ ਦਾ ਕਾਤਲ ਅਜ਼ਰਬਾਈਜਾਨ ਵਿੱਚ ਲੁਕਿਆ, ਪੰਜਾਬ ਪੁਲਿਸ ਨੂੰ ਮਿਲੀ ਸੂਹ
ਮੁੰਬਈ ਵਿੱਚ ਐਨਸੀਪੀ (ਅਜੀਤ ਧੜੇ) ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਅਤੇ ਪੰਜਾਬ ਦੇ ਜਲੰਧਰ ਵਿੱਚ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਸੁੱਟਣ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਜ਼ੀਸ਼ਾਨ ਅਖਤਰ ਉਰਫ਼ ਜੈਸ ਪੁਰੇਵਾਲ ਅਜ਼ਰਬਾਈਜਾਨ ਵਿੱਚ ਹੈ। ਪੰਜਾਬ ਪੁਲਿਸ ਨਾਲ ਜੁੜੇ ਸੂਤਰਾਂ ਅਨੁਸਾਰ, ਜ਼ੀਸ਼ਾਨ ਦਾ ਆਖਰੀ ਟਿਕਾਣਾ ਪੂਰਬੀ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਸਥਿਤ ਦੇਸ਼ ਅਜ਼ਰਬਾਈਜਾਨ ਵਿੱਚ