ਜਿਸ ਤੋਂ ਡਰਦਿਆਂ ਅਫਗਾਨਿਸਤਾਨ ਤੋਂ ਭੱਜਣਾ ਪਿਆ, ਉਸੇ ਤਾਲਿਬਾਨ ਦੀ ਬਾਂਹ ਫੜੀ ਅਸ਼ਰਫ ਗਨੀ ਦੇ ਭਰਾ ਨੇ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਫਗਾਨਿਸਤਾਨ ‘ਚ ਤਾਲਿਬਾਨ ਦੀ ਧਾੜ ਆਉਣ ਤੋਂ ਬਾਅਦ ਦੇਸ਼ ਤੋਂ ਭੱਜੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਭਰਾ ਹਸ਼ਮਤ ਗਨੀ ਨੇ ਕਥਿਤ ਤੌਰ ‘ਤੇ ਤਾਲਿਬਾਨ ਨਾਲ ਹੱਥ ਮਿਲਾ ਲਿਆ ਹੈ। ਖਬਰਾਂ ਦੇ ਅਨੁਸਾਰ ਹਸ਼ਮਤ ਗਨੀ ਨੇ ਤਾਲਿਬਾਨ ਨੇਤਾ ਖਲੀਲ-ਉਰ-ਰਹਿਮਾਨ ਅਤੇ ਧਾਰਮਿਕ ਨੇਤਾ ਮੁਫਤੀ ਮਹਿਮੂਦ ਜ਼ਾਕਿਰ ਦੀ ਮੌਜੂਦਗੀ ਵਿੱਚ ਅੱਤਵਾਦੀ ਸਮੂਹ ਨੂੰ ਸਮਰਥਨ