ਅੰਮ੍ਰਿਤਸਰ ਪੁਲਿਸ ਦੀ ਕਾਰਵਾਈ 2024: 721 ਤਸਕਰ ਫੜੇ; 128 ਕਿਲੋ ਹੈਰੋਇਨ, 2 ਕਰੋੜ ਰੁਪਏ, 184 ਹਥਿਆਰ ਬਰਾਮਦ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰਾਂ, ਗੈਂਗਸਟਰਾਂ, ਗੈਰ-ਕਾਨੂੰਨੀ ਹਥਿਆਰਾਂ, ਲੁੱਟ-ਖੋਹ, ਚੋਰੀਆਂ ਅਤੇ ਸਮਾਜ ਦੇ ਹੋਰ ਅਪਰਾਧੀ ਅਨਸਰਾਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਸਖ਼ਤ ਕਾਰਵਾਈ ਕੀਤੀ ਹੈ। ਇਸ ਦੌਰਾਨ ਐਨਡੀਪੀਐਸ ਐਕਟ ਤਹਿਤ 77 ਕੇਸ ਦਰਜ ਕਰਕੇ 175 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। ਗੈਂਗਸਟਰਾਂ ਖਿਲਾਫ 18 ਕੇਸ ਦਰਜ ਕੀਤੇ ਗਏ ਅਤੇ 47 ਲੋਕਾਂ ਨੂੰ ਗ੍ਰਿਫਤਾਰ ਕੀਤਾ