ਪੋਤੇ ਨੂੰ ਰੱਸੀਆਂ ਨਾਲ ਬੰਨ੍ਹ ਕੇ ਸਕੂਲ ਪਹੁੰਚਿਆ ਦਾਦਾ, ਰਾਹ ‘ਚ ਸਮਾਜ ਸੇਵੀਆਂ ਨੇ ਰੋਕਿਆ
ਅੰਮ੍ਰਿਤਸਰ ਦੇ ਲੋਹਗੜ੍ਹ ਇਲਾਕੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਦਾਦਾ ਆਪਣੇ ਪੋਤੇ ਨੂੰ ਰੱਸੀਆਂ ਅਤੇ ਜ਼ੰਜੀਰਾਂ ਨਾਲ ਬੰਨ੍ਹੇ ਰਿਕਸ਼ਾ ਵਿੱਚ ਸਕੂਲ ਲੈ ਜਾ ਰਿਹਾ ਸੀ, ਜਦੋਂ ਕਿ ਬੱਚਾ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦਾ ਸੀ। ਬੱਚੇ ਦੀ ਹਾਲਤ ਦੇਖ ਕੇ ਉੱਥੋਂ ਲੰਘ ਰਹੇ ਲੋਕ ਹੈਰਾਨ ਰਹਿ ਗਏ।