ਸਰਬਜੀਤ ਸਿੰਘ ਖਾਲਸਾ ਦਾ ਵੱਡਾ ਐਲਾਨ, ਅੰਮ੍ਰਿਤਪਾਲ ਨਾਲ ਮਿਲ ਕੇ ਬਣਾਵਾਂਗੇ ਨਵੀਂ ਪਾਰਟੀ
ਫਰੀਦਕੋਟ : ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਭਾਈ ਸਰਬਜੀਤ ਸਿੰਘ ਖਾਲਸਾ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪੱਕਾ ਹੈ ਕਿ ਉਨ੍ਹਾਂ ਵੱਲੋਂ ਜਲਦ ਹੀ ਇਕ ਪਾਰਟੀ ਬਣਾਈ ਜਾਵੇਗੀ ਜੋ ਸਿੱਖ ਸੰਗਤ ਤੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰੇਗੀ।