ਰਿਪਬਲਿਕਨ ਕਨਵੈਨਸ਼ਨ ‘ਚ ਹਰਮੀਤ ਢਿੱਲੋਂ ਨੇ ਟਰੰਪ ਲਈ ਕੀਤੀ ਅਰਦਾਸ
ਅਮਰੀਕਾ : ਰਿਪਬਲਿਕਨ ਪਾਰਟੀ ਦੇ ਨੇਤਾ ਹਰਮੀਤ ਢਿੱਲੋਂ ਨੇ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਅਰਦਾਸ (ਸਿੱਖ ਅਰਦਾਸ) ਕੀਤੀ। ਉਨ੍ਹਾਂ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਅਤੇ ਸਿਹਤਯਾਬੀ ਲਈ ਅਰਦਾਸ ਕੀਤੀ। ਇਸ ਦੌਰਾਨ ਉਸ ਨੇ ਰਵਾਇਤੀ ਤੌਰ ‘ਤੇ ਆਪਣਾ ਸਿਰ ਢੱਕਿਆ ਹੋਇਆ ਸੀ। ਪ੍ਰੋਗਰਾਮ ਵਿੱਚ ਮੌਜੂਦ ਹਜ਼ਾਰਾਂ ਅਮਰੀਕੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ।