ਅਫ਼ਗ਼ਾਨਿਸਤਾਨ ’ਚ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ
ਅਫ਼ਗ਼ਾਨਿਸਤਾਨ ਵਿੱਚ ਭੁੱਖਮਰੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ, ਜਿੱਥੇ ਲੱਖਾਂ ਲੋਕ ਮਨੁੱਖੀ ਸਹਾਇਤਾ ’ਤੇ ਨਿਰਭਰ ਹਨ। ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ (ICRC) ਅਨੁਸਾਰ 2025 ਵਿੱਚ 2.29 ਕਰੋੜ ਲੋਕਾਂ (ਲਗਭਗ ਅੱਧੀ ਆਬਾਦੀ) ਨੂੰ ਸਹਾਇਤਾ ਦੀ ਲੋੜ ਸੀ। ਪਰ ਕੌਮਾਂਤਰੀ ਸਹਾਇਤਾ ਵਿੱਚ ਭਾਰੀ ਕਟੌਤੀ, ਖ਼ਾਸ ਕਰ ਅਮਰੀਕੀ ਫੰਡਿੰਗ ਰੋਕਣ ਨਾਲ, ਸਥਿਤੀ ਹੋਰ ਵਿਗੜ ਗਈ ਹੈ।
