ਆਪ ਨੂੰ ਝਟਕਾ, ਸੀਨੀਅਰ ਲੀਡਰ ਚੌਧਰੀ ਕ੍ਰਿਸ਼ਨ ਲਾਲ ਨੇ ਦਿੱਤਾ ਅਸਤੀਫਾ
‘ਦ ਖ਼ਾਲਸ ਬਿਊਰੋ: ਬਾਦਲਾਂ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸੀਨੀਅਰ ਲੀਡਰ ਚੌਧਰੀ ਕ੍ਰਿਸ਼ਨ ਲਾਲ ਦੇ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ। ਉਨ੍ਹਾਂ ਨੇ ਇਹ ਅਸਤੀਫ਼ਾ ਪਾਰਟੀ ਦੇ ਅੰਦਰ ਚਲ ਰਹੀਆਂ ਐੱਸਸੀ ਭਾਈਚਾਰੇ ਦੇ ਵਿਰੁੱਧ ਗਤੀਵਿਧੀਆਂ ਦੇ ਕਾਰਨ ਦਿੱਤਾ ਗਿਆ ਹੈ।