ਗੁਰੂ ਨਾਨਕ ਦੇ ਦਰਬਾਰ ਨੂੰ ਆਜ਼ਾਦ ਕਰਾਉਣ ਲਈ ਕਿਉਂ ਦੇਣੀਆਂ ਪਈਆਂ ਕੁਰਬਾਨੀਆਂ, ਜਾਣੋ ਸਾਕਾ ਨਨਕਾਣਾ ਸਾਹਿਬ ਦਾ ਪੂਰਾ ਇਤਿਹਾਸ
’ਦ ਖ਼ਾਲਸ ਬਿਊਰੋ: ਅੱਜ ਤੋਂ 100 ਸਾਲ ਪਹਿਲਾਂ 21 ਫਰਵਰੀ, 1921 ਨੂੰ ਸਿੱਖ ਇਤਿਹਾਸ ਵਿੱਚ ਬੇਹੱਦ ਦੁਖਦਾਈ ਘਟਨਾ ਵਾਪਰੀ ਜਿਸ ਨੂੰ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਕਰਕੇ ਜਾਣਿਆਂ ਜਾਂਦਾ ਹੈ। ਇਹ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਜਨਮ ਅਸਥਾਨ ਵਿੱਖੇ ਵਾਪਰਿਆ। ਮਹੰਤਾਂ ਕੋਲੋਂ ਗੁਰਦੁਆਰਿਆਂ ਨੂੰ ਕਰਵਾਉਣ ਲਈ ਸੈਂਕੜੇ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ।