ਚੰਡੀਗੜ੍ਹ :ਏਸ਼ੀਆ ਕੱਪ ਵਿੱਚ ਪਾਕਿਸਤਾਨ ਦੇ ਨਾਲ ਅਹਿਮ ਮੈਚ ਦੌਰਾਨ ਜਦੋਂ ਅਰਸ਼ਦੀਪ ਸਿੰਘ ਕੋਲੋ ਕੈਚ ਛੁੱਟ ਗਈ ਸੀ ਤਾਂ ਉਸ ਨੂੰ ਬਹੁਤ ਟ੍ਰੋਲ ਕੀਤਾ ਗਿਆ ਸੀ । ਇੰਨਾਂ ਸਾਰੀਆਂ ਦਾ ਜਵਾਬ T20 WORLD CUP ਦੇ ਵਿੱਚ ਪਾਕਿਸਤਾਨ ਨਾਲ ਖੇਡੇ ਗਏ ਪਹਿਲੇ ਮੈਚ ਦੌਰਾਨ ਅਰਸ਼ਦੀਪ ਨੇ ਦਿੱਤਾ ਨਾਲ ਹੀ ਮਾਪਿਆਂ ਦਾ ਇੱਕ ਅਹਿਮ ਸੁਪਣਾ ਵੀ ਉਸ ਨੇ ਪੂਰਾ ਕੀਤਾ। ਅਰਸ਼ਦੀਪ ਦੇ ਮਾਪਿਆਂ ਦਾ ਸੁਪਣਾ ਸੀ ਕਿ ਉਹ ਪਾਕਿਸਤਾਨ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਬਾਬਰ ਆਜਮ ਦਾ ਵਿਕਟ ਲਏ । ਅਰਸ਼ਦੀਪ ਨੇ ਆਪਣੇ ਪਹਿਲੇ ਓਵਰ ਦੀ ਪਹਿਲੀ ਗੇਂਦ ‘ਤੇ ਹੀ ਇਹ ਸੁਪਣਾ ਪੂਰਾ ਕਰ ਦਿੱਤਾ । ਇਸ ਤੋਂ ਬਾਅਦ ਬਾਬਰ ਦੇ ਸਲਾਮੀ ਜੋੜੀਦਾਰ ਮੁਹੰਮਦ ਰਿਜ਼ਵਾਨ ਨੂੰ ਵੀ ਅਗਲੇ ਓਵਰ ਵਿੱਚ ਆਊਟ ਕਰ ਦਿੱਤਾ । ਅਖੀਰਲੇ ਓਵਰਾਂ ਵਿੱਚ ਪਾਕਿਸਤਾਨ ਦੇ ਹਿੱਟਰ ਆਸਿਫ ਅਲੀ ਨੂੰ ਵੀ ਅਰਸ਼ਦੀਪ ਨੇ ਹੀ ਆਉਟ ਕੀਤਾ ਸੀ । ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਵਜ੍ਹਾ ਕਰਕੇ ਪਾਕਿਸਤਾਨ ਬੱਲੇਬਾਜ਼ ਦਬਾਅ ਵਿੱਚ ਰਹੇ ਸਨ । ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਪੂਰਾ ਮੈਚ ਅਰਸ਼ਦੀਪ ਦੇ ਪਿਤਾ ਨੇ ਨਹੀਂ ਵੇਖਿਆ । ਉਹ ਹਾਈਵੋਲਟੇਜ ਮੈਚ ਨੂੰ ਲੈਕੇ ਟੈਨਸ਼ਨ ਵਿੱਚ ਸਨ। ਇਸ ਲਈ ਉਹ ਆਪ ਮੈਚ ਖੇਡਣ ਚੱਲੇ ਗਏ ਉਨ੍ਹਾਂ ਨੇ ਆਪ ਮੈਚ ਵਿੱਚ 4 ਵਿਕਟਾਂ ਲਈਆਂ।
ਆਕਿਬ ਜਾਵੇਦ ਨੂੰ ਅਰਸ਼ਦੀਪ ਦਾ ਜਵਾਬ
T20 ਵਰਲਡ ਕੱਪ ਟੀਮ ਵਿੱਚ ਜਦੋਂ ਅਰਸ਼ਦੀਪ ਨੂੰ ਚੁਣਿਆ ਗਿਆ ਸੀ ਤਾਂ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦਨੂੰ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਅਰਸ਼ਦੀਪ ਇੱਕ ਸਧਾਰਨ ਗੇਂਦਬਾਜ਼ ਹੈ । ਅਜਿਹੇ ਗੇਂਦਬਾਜ਼ ਆਉਂਦੇ ਜਾਂਦੇ ਰਹਿੰਦੇ ਹਨ। ਜਦੋਂ ਅਰਸ਼ਦੀਪ ਨੇ ਆਪਣੀ ਪਹਿਲੀ ਗੇਂਦ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੂੰ ਆਉਟ ਕੀਤਾ ਤਾਂ ਆਕਿਬ ਜਾਵੇਦ ਨੂੰ ਜਵਾਬ ਮਿਲ ਗਿਆ । ਸਿਰਫ਼ ਬਾਬਰ ਹੀ ਕਿਉਂ ਰਿਜ਼ਵਾਨ ਅਤੇ ਆਸਿਫ ਅਲੀ ਵੀ ਅਰਸ਼ਦੀਪ ਦਾ ਸ਼ਿਕਾਰ ਬਣੇ ਸਨ ।
‘ਵਰਲਡ ਕੱਪ ਜਿੱਤੇਗੀ ਟੀਮ’
ਟ੍ਰੋਲ ਕਰਨ ਵਾਲੇ ਹੁਣ ਅਰਸ਼ਦੀਪ ਨੂੰ SINGH IS KING ਕਹਿ ਰਹੇ ਹਨ ਹਾਲਾਂਕਿ ਮਾਪਿਆਂ ਦੀ ਨਜ਼ਰ ਵਿੱਚ ਅਰਸ਼ਦੀਪ ਪਹਿਲਾਂ ਹੀ ਹੀਰੋ ਸੀ। ਪਾਕਿਸਤਾਨ ਦੇ ਖਿਲਾਫ ਵਰਲਡ ਕੱਪ ਦੇ ਪਹਿਲੇ ਮੈਚ ਵਿੱਚ ਉਸ ਨੇ ਸਾਬਿਤ ਵੀ ਕਰ ਦਿੱਤਾ । ਸਿਰਫ਼ ਇੰਨਾਂ ਹੀ ਨਹੀਂ ਪਹਿਲੇ ਮੈਚ ਵਿੱਚ ਜਿਸ ਤਰ੍ਹਾਂ ਟੀਮ ਨੇ ਜਿੱਤ ਹਾਸਲ ਕੀਤੀ ਹੈ ਪਰਿਵਾਰ ਦੀ ਖੁਸ਼ੀ ਦੁੱਗਣੀ ਹੋ ਗਈ ਹੈ। ਮਾਂ ਨੂੰ ਉਮੀਦ ਹੈ ਕਿ ਭਾਰਤ ਇਸ ਵਾਰ ਵਰਲਡ ਕੱਪ ਜ਼ਰੂਰ ਲੈਕੇ ਆਵੇਗਾ ।
ਅਖੀਰਲੇ ਓਵਰ ਨੇ ਭਾਰਤ ਦੇ ਨਾਂ ਕੀਤੀ ਜਿੱਤ
T-20 ਵਰਲਡ ਕੱਪ 2022 ਵਿੱਚ ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਦੇ ਨਾਲ ਹਰਾ ਦਿੱਤਾ ਹੈ, ਸਾਹ ਰੋਕ ਦੇਣ ਵਾਲੇ ਇਸ ਮੈਚ ਦੇ ਹੀਰੋ ਵਿਰਾਟ ਕੋਹਲੀ,ਹਾਰਦਿਕ ਪਾਂਡਿਆ,ਅਸ਼ਵਿਨ ਅਤੇ ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਰਹੇ । ਮੈਚ ਦੇ ਅਖੀਰਲੇ ਓਵਰ ਵਿੱਚ ਸਾਰੀ ਬਾਜ਼ੀ ਭਾਰਤ ਦੇ ਹੱਕ ਵਿੱਚ ਪਲਟੀ। ਭਾਰਤ ਨੂੰ 6 ਗੇਂਦਾਂ ‘ਤੇ 16 ਦੌੜਾਂ ਦੀ ਜ਼ਰੂਰਤ ਸੀ। ਮੈਦਾਨ ‘ਤੇ ਵਿਰਾਟ ਕੋਹਲੀ ਅਤੇ ਹਾਰਦਿਕ ਪਾਂਡਿਆ ਸਨ । ਪਹਿਲੀ ਗੇਂਦ ‘ਤੇ ਪਾਂਡਿਆ ਆਉਟ ਹੋ ਗਏ ਉਸ ਤੋਂ ਬਾਅਦ ਦਿਨੇਸ਼ ਕਾਰਤਿਕ ਮੈਦਾਨ ਵਿੱਚ ਆਏ ਅਤੇ ਉਨ੍ਹਾਂ ਨੇ ਦੂਜੀ ਗੇਂਦ ‘ਤੇ ਸਿੰਗਲ ਲਿਆ ਭਾਰਤ ਨੂੰ ਹੁਣ 4 ਗੇਂਦਾਂ ‘ਤੇ ਹੁਣ 15 ਦੌੜਾਂ ਦੀ ਜ਼ਰੂਰਤ ਸੀ। ਬੱਲੇਬਾਜ਼ੀ ‘ਤੇ ਵਿਰਾਟ ਕੋਹਲੀ ਆ ਚੁੱਕੇ ਸਨ ਉਨ੍ਹਾਂ ਨੇ ਚੌਥੀ ਗੇਂਦ ‘ਤੇ 2 ਦੌੜਾਂ ਲਇਆਂ ਅਤੇ ਸਟ੍ਰਾਇਕ ਆਪਣੇ ਕੋਲ ਰੱਖੀ, ਇਸ ਤੋਂ ਬਾਅਦ ਤੀਜੀ ਗੇੇਂਦ ‘ਤੇ ਵਿਰਾਟ ਕੋਹਲੀ ਨੇ ਛਿੱਕਾ ਮਾਰ ਦਿੱਤਾ ਭਾਰਤ ਦੀ ਕਿਸਮਤ ਚੰਗੀ ਸੀ ਕਿ ਜਿਸ ਗੇਂਦ ‘ਤੇ ਕੋਹਲੀ ਨੇ ਛਿੱਕਾ ਮਾਰਿਆ ਉਹ ਨੌ-ਬਾਲ ਸੀ। ਇਸ ਦੇ ਨਾਲ ਹੀ ਭਾਰਤ ਨੂੰ ਫ੍ਰੀ ਹਿੱਟ ਵੀ ਮਿਲ ਗਈ। ਹੁਣ ਟੀਮ ਇੰਡੀਆ ਨੂੰ 3 ਗੇਂਦਾਂ ‘ਤੇ 5 ਦੌੜਾਂ ਦੀ ਜ਼ਰੂਰਤ ਸੀ । ਅਗਲੀ ਫ੍ਰੀ ਹਿੱਟ ਗੇਂਦ ‘ਤੇ ਵਿਰਾਟ ਨੇ 3 ਦੌੜਾਂ ਲੈ ਲਈਆਂ । ਹੁਣ ਭਾਰਤ ਨੂੰ 2ਗੇਂਦਾਂ ‘ਤੇ 2 ਦੌੜਾਂ ਚਾਹੀਦੀਆਂ ਸਨ ਤਾਂ ਦਿਨੇਸ਼ ਕਾਰਤਿਕ ਪੰਜਵੀਂ ਗੇਂਦ ‘ਤੇ ਆਉਟ ਹੋ ਗਏ । ਉਸ ਤੋਂ ਬਾਅਦ ਅਸ਼ਵਿਨ ਮੈਦਾਨ ‘ਤੇ ਆਏ ਤਾਂ ਪਾਕਿਸਤਾਨ ਦੇ ਗੇਂਦਬਾਜ਼ ਨਵਾਜ਼ ਨੇ ਫਿਰ ਗਲਤੀ ਕੀਤੀ ਅਤੇ ਵਾਈਟ ਬਾਲ ਸੁੱਟ ਦਿੱਤੀ ਮੈਚ ਬਰਾਬਰੀ ‘ਤੇ ਪਹੁੰਚ ਗਿਆ । ਅਖੀਰਲੀ ਗੇਂਦ ‘ਤੇ ਅਸ਼ਵਿਨ ਨੇ ਮਿਡਆਫ ਤੋਂ ਸ਼ਾਨਦਾਰ ਸ਼ਾਰਟ ਖੇਡੀ ਅਤੇ ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ।