ਬਿਉਰੋ ਰਿਪੋਰਟ – ਟੀ-20 ਮਹਿਲਾ ਵਰਲਡ ਕੱਪ (T-20 Womens World Cup) ਵਿੱਚ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Captain Harmanpreet Kaur) ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆਈ ਹੈ । ਪਾਕਿਸਤਾਨ ਨਾਲ ਹੋਵੇ ਬੀਤੇ ਦਿਨ ਮੁਕਾਬਲੇ ਦੌਰਾਨ ਉਹ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਈ । ਟੀਮ ਦੇ ਲ਼ਈ ਸ਼ਾਨਦਾਰ ਬੱਲੇਬਾਜ਼ੀ ਕਰ ਰਹੀ ਹਰਮਨਪ੍ਰੀਤ ਕੌਰ ਨੂੰ ਮੈਦਾਨ ਛੱਡ ਕੇ ਵਾਪਸ ਜਾਣਾ ਪਿਆ ਸੀ।
ਪਰ ਹੁਣ ਖ਼ਬਰ ਇਹ ਆ ਰਹੀ ਹੈ ਹਰਮਨਪ੍ਰੀਤ ਕੌਰ ਪੂਰੇ ਟੂਰਨਾਮੈਂਟ ਦੇ ਲਈ ਬਾਹਰ ਹੋ ਸਕਦੀ ਹੈ । ਉਨ੍ਹਾਂ ਦੀ ਇੰਜਰੀ (Injury) ਨੂੰ ਵੇਖ ਕੇ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ । ਹਰਮਨਪ੍ਰੀਤ ਵਰਲਡ ਕੱਪ ਵਿੱਚ 4 ਵਾਰ ਕਪਤਾਨੀ ਕਰਨ ਵਾਲੀ ਦੁਨੀਆ ਦੀ ਇਕਲੌਤੀ ਖਿਡਾਰਣ ਹੈ । ਇਹ ਵਰਲਡ ਕੱਪ ਸ਼ਾਇਦ ਉਨ੍ਹਾਂ ਅਖੀਰਲਾ ਵਰਲਡ ਮੰਨਿਆ ਜਾ ਰਿਹਾ ਸੀ । ਪਰ ਸੱਟ ਨੇ ਉਨ੍ਹਾਂ ਦੀ ਉਮੀਦਾਵਾਂ ‘ਤੇ ਕਿਧਰੇ ਨਾ ਕਿਧਰੇ ਪਾਣੀ ਫੇਰ ਦਿੱਤਾ ਹੈ । ਹਾਲਾਂਕਿ ਅਧਿਕਾਰਕ ਪੱਧਰ ‘ਤੇ ਹਰਮਨਪ੍ਰੀਤ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਬਾਰੇ ਐਲਾਨ ਨਹੀਂ ਕੀਤਾ ਗਿਆ ਹੈ ।
ਨਿਊਜ਼ਲੈਂਡ ਤੋਂ ਹਾਰਨ ਦੇ ਬਾਅਦ ਪਾਕਿਸਤਾਨ (Pakistan) ਨਾਲ ਖੇਡਦੇ ਹੋਏ ਉਨਹ ਚੰਗੀ ਫਾਰਮ ਵਿੱਚ ਨਜ਼ਰ ਆਰ ਰਹੀ ਸੀ । ਹਾਲਾਂਕਿ ਟੀਮ ਇੰਡੀਆ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਪਰ ਟੂਰਨਾਮੈਂਟ ਵਿੱਚ ਹਰਮਨਪ੍ਰੀਤ ਦੀ ਕਮੀ ਬੱਲੇਬਾਜ਼ੀ ਅਤੇ ਕਪਤਾਨੀ ਵਿੱਚ ਵੀ ਖਲੇਗੀ । ਹਰਮਨਪ੍ਰੀਤ ਮਿਡਲ ਆਰਡਰ ਵਿੱਚ ਬੱਲੇਬਾਜ਼ੀ ਕਰਨ ਦੇ ਲਈ ਆਉਂਦੀ ਹੈ ਅਤੇ ਇਹ ਸਭ ਤੋਂ ਅਹਿਮ ਪੂਜੀਸ਼ਨ ਹੁੰਦੀ ਹੈ ਜਿੱਥੋਂ ਮੈਚ ਦਾ ਰੁੱਖ ਤੈਅ ਹੁੰਦਾ ਹੈ ।