‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤ ਤੇ ਪਾਕਿਸਤਾਨ ਵਿਚਾਲੇ ਕੱਲ੍ਹ 24 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ਦਾ ਮੁਕਾਬਲਾ ਹੋਵੇਗਾ। ਦੋਵਾਂ ਟੀਮਾਂ ਲਈ ਇਹ ਵਿਸ਼ਵ ਕੱਪ ਦਾ ਪਹਿਲਾ ਮੈਚ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਟੀ-20 ਵਿਸ਼ਵ ਕੱਪ ਦੇ ਗਰੁੱਪ-2 ਵਿੱਚ ਹਨ। ਇਸ ਗਰੁੱਪ ਵਿੱਚ ਆਫਗਾਨਿਸਤਾਨ, ਨਿਊਜੀਲੈਂਡ, ਸਕਾਟਲੈਂਡ ਤੇ ਨਾਮੀਬੀਆ ਦੀ ਟੀਮ ਸ਼ਾਮਿਲ ਹੈ। ਇੱਥੇ ਇਹ ਦੱਸ ਦਈਏ ਕਿ ਦੋਵਾਂ ਟੀਮਾਂ ਲਈ ਵਿਸ਼ਵ ਕੱਪ ਦੀ ਸ਼ੁਰੂਆਤ ਕਰਨੀ ਬਹੁਤ ਜਰੂਰੀ ਹੈ। ਮੈਚ ਦੇ ਨਤੀਜਿਆਂ ਅਤੇ ਟੀਮਾਂ ਉੱਤੇ ਇਸਦੇ ਅਸਰ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ।
ਅਸਟ੍ਰੇਲਿਆ ਦੇ ਸਾਬਕਾ ਕ੍ਰਿਕਟਰ ਬ੍ਰੈਡ ਹਾਗ ਨੇ ਦੱਸਿਆ ਕਿ ਪਾਕਿਸਤਾਨੀ ਟੀਮ ਲਈ ਇਹ ਮੈਚ ਜਿੱਤਣਾ ਬਹੁਤ ਜਰੂਰੀ ਹੈ। ਜੇਕਰ ਇਹ ਨਹੀਂ ਹੋਇਆ ਤਾਂ ਇਸਦਾ ਅਸਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਪਹਿਲਾ ਮੈਚ ਹਾਰਦਾ ਹੈ ਤਾਂ ਇਹ ਹੋ ਸਕਦਾ ਹੈ ਕਿ ਉਹ ਆਪਣੀ ਪੁਰਾਣੀ ਸਥਿਤੀ ਵਿਚ ਵਾਪਸ ਨਾ ਮੁੜ ਸਕੇ ਤੇ ਸੈਮੀਫਾਇਨਲ ਲਈ ਵੀ ਦਿੱਕਤ ਹੋਵੇ। ਉਨ੍ਹਾਂ ਸਾਬਕਾ ਭਾਰਤੀ ਕ੍ਰਿਕਟਰਾਂ ਦੀਪ ਦਾਸ ਗੁਪਤਾ ਨਾਲ ਉਨ੍ਹਾਂ ਦੇ ਯੂਟਿਊਬ ਚੈਨਲ ਉੱਤੇ ਗੱਲਬਾਤ ਕਰਦਿਆਂ ਇਹ ਸਪਸ਼ਟ ਕੀਤਾ ਹੈ।
ਕ੍ਰਿਕਟ ਦੇ ਵੱਖੋ-ਵੱਖ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਸਹੀ ਰਣਨੀਤੀ ਬਣਾ ਕੇ ਖੇਡੇ ਤਾਂ ਉਹ ਭਾਰਤੀ ਟੀਮ ਨੂੰ ਹਰਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨੂੰ ਹਰਾ ਦਿੰਦਾ ਹੈ ਤਾਂ ਉਸ ਲਈ ਸੈਮੀਫਾਈਨਲ ਵਿਚ ਐਂਟਰੀ ਕਰਨਾ ਸੌਖਾ ਹੋਵੇਗਾ। ਕਿਉਂ ਕਿ ਪਹਿਲੇ ਮੈਚ ਵਿਚ ਮਿਲੀ ਜਿੱਤ ਹਾਰ ਮਾਇਨੇ ਰੱਖਦੀ ਹੈ।