ਬਿਉਰੋ ਰਿਪੋਰਟ : ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਇਸ ਸਾਲ ਜੂਨ ਤੋਂ T-20 ਵਰਲਡ ਕੱਪ ਹੋਣ ਜਾ ਰਿਹਾ ਹੈ । ਟੂਰਨਾਮੈਂਟ ਵਿੱਚ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਨਿਊਯਾਰਕ ਵਿੱਚ ਲੀਗ ਮੈਚ ਹੋਵੇਗਾ । ਇਸ ਮੈਚ ਦੀ ਟਿਕਟਾਂ ਪਹਿਲਾਂ ਤੋਂ ਹੀ ਵਿਕ ਗਈਆਂ ਹਨ । ਹੁਣ ਰੀ-ਸੇਲ ਵੈੱਬ ਸਾਇਟਾਂ ‘ਤੇ ਮੁਕਾਬਲੇ ਦੇ ਟਿਕਟ 1.86 ਕਰੋੜ ਤੱਕ ਵਿਕ ਰਹੇ ਹਨ।
ਅਮਰੀਕਾ ਦੀ ਨਿਊਜ਼ ਵੈੱਬਸਾਈਟ USA ਟੁਡੇ ਦੇ ਮੁਤਾਬਿਕ ਸਟਬਹਬ ਅਤੇ ਸੀਟਗੀਰੀ ਵਰਗੀ ਵੈੱਬਸਾਈਟਾਂ ‘ਤੇ ਭਾਰਤ-ਪਾਕਿਸਤਾਨ ਮੈਚ ਦੀ ਰੀ-ਸੇਲ ਟਿਕਟਾਂ ਲਾਈਵ ਹੋ ਗਈ ਹੈ । ਸਟਬਹਬ ‘ਤੇ ਸਭ ਤੋਂ ਸਸਤੀ ਟਿਕਟ ਦੀ ਕੀਮਤ ਇਸ ਸਮੇਂ 1,259 ਅਮਰੀਕੀ ਡਾਲਰ ਯਾਨੀ 1 ਲੱਖ 4 ਹਜ਼ਾਰ ਹੈ । ਉਧਰ ਸੀਟਗੀਕ ‘ਤੇ ਸਭ ਤੋਂ ਸਭ ਤੋਂ ਮਹਿੰਗੀ ਟਿਕਟ ਦੀ ਕੀਮਤ 1 ਲੱਖ 75 ਹਜ਼ਾਰ ਡਾਲਰ ਹੈ । ਇਸ ਵਿੱਚ 50,000 ਡਾਲਰ ਦੀ ਫੀਸ ਮਿਲਾ ਕੇ ਇਸ ਦੀ ਕੁੱਲ 2 ਲੱਖ 25 ਹਜ਼ਾਰ ਡਾਲਰ ਹੈ । ਭਾਰਤੀ ਕਰੰਸੀ ਵਿੱਚ ਇਸ ਦੀ ਕੀਮਤ 1 ਕਰੋੜ 86 ਲੱਖ ਡਾਲਰ ਹੈ ।
T-20 ਵਰਲਡ ਕੱਪ ਵਿੱਚ 5-5 ਟੀਮਾਂ ਨੂੰ 4 ਗਰੁੱਪ ਵਿੱਚ ਵੰਡਿਆ ਹੈ । ਭਾਰਤ ਅਤੇ ਪਾਕਿਸਤਾਨ ਇੱਕ ਹੀ ਗਰੁੱਪ ਵਿੱਚ ਹਨ । ਇਸੇ ਵਿੱਚ ਹੀ ਆਇਰਲੈਂਡ,ਕੈਨੇਡਾ,ਅਮਰੀਕਾ ਵੀ ਹੈ । ਭਾਰਤ ਅਤੇ ਪਾਕਿਸਤਾਨ ਦੇ ਸਾਰੇ ਮੈਚ ਅਮਰੀਕਾ ਵਿੱਚ ਹੀ ਖੇਡੇ ਜਾਣਗੇ। । ਭਾਰਤ ਦੇ 2 ਮੁਕਾਬਲਿਆਂ ਦੇ ਟਿਕਟ ਵਿਕ ਚੁੱਕੇ ਹਨ । ਇਸ ਵਿੱਚ ਭਾਰਤ-ਪਾਕਿਸਾਤਨ ਤੋਂ ਇਲਾਵਾ ਭਾਰਤ-ਕੈਨੇਡਾ ਦਾ ਮੈਚ ਵੀ ਸ਼ਾਮਲ ਹੈ । 15 ਜੂਨ ਨੂੰ ਫਲੋਰੀਡਾ ਵਿੱਚ ਹੋਣ ਵਾਲੇ ਕੈਨੇਡਾ-ਭਾਰਤ ਦੇ ਮਕਾਬਲੇ ਦੀ ਟਿਕਟ ਵੀ ਦੁੱਗਣੀ ਕੀਮਤ ਵਿੱਚ ਵਿਕ ਰਹੀ ਹੈ ।
ICC T-20 ਵਰਲਡ ਕੱਪ 1 ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਦੇ 9 ਸ਼ਹਿਰਾਂ ਵਿੱਚ ਖੇਡਿਆ ਜਾਵੇਗਾ । ਫਾਇਨਲ ਮੁਕਾਬਲਾ 29 ਜੂਨ ਨੂੰ ਵੈਸਟਇੰਡੀਜ਼ ਦੇ ਬਾਰਬਾਡੋਸ ਸ਼ਹਿਰ ਵਿੱਚ ਹੋਵੇਗਾ। ਟੂਰਨਾਮੈਂਟ ਦਾ ਓਪਨਿੰਗ ਮੈਚ ਕੈਨੇਡਾ ਤੇ ਹੋਮ ਟੀਮ ਅਮਰੀਕਾ ਦੇ ਵਿਚਾਲੇ ਖੇਡਿਆ ਜਾਵੇਗਾ । ਕ੍ਰਿਕਟ ਇਤਿਹਾਸ ਵਿੱਚ ਦੋਵਾਂ ਦੇ ਵਿਚਾਲੇ ਪਹਿਲਾਂ ਮੁਕਾਬਲਾ 1844 ਵਿੱਚ ਖੇਡਿਆ ਗਿਆ ਸੀ।