India Punjab

ਸਵਾਤੀ ਮਾਲੀਵਾਲ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ: ਕਿਹਾ “ਆਪਣੀ ਸਹੂਲਤ ਲਈ ਪੰਜਾਬ ਦਾ ਪੁੱਤਰ ਬਣਿਆ ਦਿੱਲੀ ਦਾ ਪੁੱਤ”

ਦਿੱਲੀ ਤੋਂ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਇੱਕ ਵਾਰ ਫਿਰ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਪੰਜਾਬ ਦੇ ਮੁੱਦਿਆਂ ਦੀ ਵਰਤੋਂ ਕਰਦਿਆਂ, ਉਨ੍ਹਾਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਆਗੂਆਂ ‘ਤੇ ਗੰਭੀਰ ਦੋਸ਼ ਲਗਾਏ।

ਰਾਜ ਸਭਾ ਵਿੱਚ ਕੇਜਰੀਵਾਲ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦੇ ਹੋਏ ਸਵਾਤੀ ਮਾਲੀਵਾਲ ਨੇ ਕਿਹਾ ਕਿ ਦਿੱਲੀ ਦਾ ਇੱਕ ਪ੍ਰਮੁੱਖ ਨੇਤਾ, ਜੋ ਪਹਿਲਾਂ ਆਪਣੇ ਆਪ ਨੂੰ ਦਿੱਲੀ ਦਾ ਪੁੱਤਰ ਕਹਿੰਦਾ ਸੀ, ਹੁਣ ਆਪਣੀ ਸਹੂਲਤ ਲਈ ਪੰਜਾਬ ਦਾ ਪੁੱਤਰ ਬਣ ਗਿਆ ਹੈ ਅਤੇ ਇੱਕ ਵਾਰ ਫਿਰ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਿਹਾ ਹੈ।

ਸਵਾਤੀ ਮਾਲੀਵਾਲ ਇੱਥੇ ਹੀ ਨਹੀਂ ਰੁਕੀ; ਉਨ੍ਹਾਂ ਕਿਹਾ ਕਿ ਦਿੱਲੀ ਦੇ ਜ਼ਿਆਦਾਤਰ ਰੱਦ ਕੀਤੇ ਗਏ ਸਾਬਕਾ ਵਿਧਾਇਕ ਪੰਜਾਬ ਵਿੱਚ ਬੈਠੇ ਹਨ ਅਤੇ ਆਪਣੀ ਸੇਵਾਮੁਕਤੀ ਦੀ ਯੋਜਨਾ ਬਣਾ ਰਹੇ ਹਨ।

ਸਵਾਤੀ ਮਾਲੀਵਾਲ ਨੇ ਰਾਜ ਸਭਾ ਵਿੱਚ ਕਿਹਾ ਕਿ ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੰਜਾਬ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਚੱਲ ਰਹੀ ਹੈ। ਮਾਲੀਵਾਲ ਨੇ ਮਾਈਨਿੰਗ ਘੁਟਾਲੇ ਦੀ ਸੀਬੀਆਈ-ਈਡੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗੇਗਾ ਕਿ ਇਸ ਵੱਡੇ ਭ੍ਰਿਸ਼ਟਾਚਾਰ ਵਿੱਚ ਕੌਣ ਸ਼ਾਮਲ ਹੈ ਅਤੇ ਪੈਸਾ ਕਿਹੜੇ ਦੇਸ਼ਾਂ ਨੂੰ ਟ੍ਰਾਂਸਫਰ ਕੀਤਾ ਗਿਆ ਹੈ।