India

ਕੇਜਰੀਵਾਲ ਦੇ ਪੀਏ ਨੂੰ ਮਿਲੀ ਜ਼ਮਾਨਤ! ਸਵਾਤੀ ਮਾਲੀਵਾਲ ਨੇ ਕੀਤੀ ਵੱਡੀ ਟਿੱਪਣੀ

ਬਿਊਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਪੀਏ ਬਿਭਵ ਕੁਮਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤ ਕੇਜਰੀਨਾਲ ‘ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਬਿਭਵ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ ਤਾਂ ਉਸ ਸਮੇਂ ਸੁਨੀਤਾ ਕੇਜਰੀਵਾਲ ਘਰ ਵਿੱਚ ਹੀ ਮੌਜੂਦ ਸੀ। ਜਿਸ ਨੂੰ ਬਿਭਵ ਦੀ ਜ਼ਮਾਨਤ ‘ਤੇ ਕਾਫੀ ਰਾਹਤ ਮਿਲੀ ਹੋਵੇਗੀ। ਸਵਾਤੀ ਨੇ ਕਿਹਾ ਕਿ ਜਿਸ ਵਿਅਕਤੀ ਨੇ ਮੈਨੂੰ ਉਨ੍ਹਾਂ ਦੇ ਘਰ ਵਿੱਚ ਮੈਨੂੰ ਕੁੱਟਿਆ ਅਤੇ ਬਦਸਲੂਕੀ ਕੀਤੀ, ਉਹ ਜ਼ਮਾਨਤ ‘ਤੇ ਆ ਗਿਆ ਹੈ।

ਸਵਾਤੀ ਨੇ ਕਿਹਾ ਕਿ ਇਹ ਇਕ ਸਾਫ ਸੁਨੇਹਾ ਹੈ ਕਿ ਇਕ ਔਰਤ ਨੂੰ ਕੁੱਟੋ ਅਤੇ ਉਸ ਨੂੰ ਟਰੋਲ ਕਰਕੇ ਪੂਰੀ ਤਰ੍ਹਾਂ ਬਰਬਾਦ ਕਰੋ। ਇਸ ਤੋਂ ਬਾਅਦ ਔਰਤ ਨਾਲ ਗਲਤ ਵਿਵਹਾਰ ਕਰਨ ਵਾਲੇ ਨੂੰ ਬਚਾਉਣ ਲਈ ਦੇਸ਼ ਦੇ ਸਭ ਤੋਂ ਮਹਿੰਗੇ ਵਕੀਲਾਂ ਦੀ ਫੌਜ ਖੜ੍ਹੀ ਕਰੋ। ਅਜਿਹੇ ਲੋਕਾਂ ਨੂੰ ਦੇਖ ਕੇ ਦਿਲਾਸਾ ਦੇਣ ਵਾਲਿਆਂ ਤੋਂ ਧੀਆਂ-ਭੈਣਾਂ ਦੀ ਇੱਜ਼ਤ ਦੀ ਕੀ ਆਸ? ਰੱਬ ਸਭ ਦੇਖ ਰਿਹਾ ਹੈ, ਇਨਸਾਫ਼ ਹੋਵੇਗਾ।

ਦੱਸ ਦੇਈਏ ਕਿ ਸਵਾਤੀ ਮਾਲੀਵਾਲ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਹੈ ਅਤੇ ਉਸ ਦੀ ਕੇਜਰੀਵਾਲ ਦੀ ਰਿਹਾਇਸ਼ ਤੇ ਕੇਜਰੀਵਾਲ ਦੇ ਪੀਏ ਨੇ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਪੀਏ ਬਿਭਵ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਸੀ, ਜਿਸ ਨੂੰ ਹੁਣ ਜ਼ਮਾਨਤ ਮਿਲ ਗਈ ਹੈ। ਉਸ ਦੀ ਜ਼ਮਾਨਤ ਦਾ ਸਵਾਤੀ ਮਾਲੀਵਾਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ –    ਪੰਜਾਬ ਵਿਧਾਨਸਭਾ ’ਚ ਹਿੰਦੂ ਨਿਸ਼ਾਨ ਨੂੰ ਲੈ ਕੇ ਵਿਵਾਦ! ਕਾਂਗਰਸ ਵਿਧਾਇਕ ਨੇ ਹਟਾਉਣ ਦੀ ਕੀਤੀ ਮੰਗ, ਸਪੀਕਰ ਨੇ ਦਿੱਤਾ ਜਵਾਬ