ਪਠਾਨਕੋਟ ਪੁਲਿਸ ਨੇ ਜੰਮੂ ਤੋਂ ਆ ਰਹੀ ਪੂਜਾ ਐਕਸਪ੍ਰੈਸ ਰੇਲ ਗੱਡੀ ਵਿਚੋਂ ਇਕ ਸ਼ੱਕੀ ਵਿਅਕਤੀ ਫੜਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਪੁਲਿਸ ਨੇ ਉਹਨਾਂ ਨੂੰ ਸੂਚਿਤ ਕੀਤਾ ਸੀ ਕਿ ਪੂਜਾ ਐਕਸਪ੍ਰੈਸ ਰੇਲ ਗੱਡੀ ਵਿਚ ਇਕ ਸ਼ੱਕੀ ਵਿਅਕਤੀ ਸਫਰ ਰਿਹਾ ਹੈ, ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਦੱਸਿਆ ਕਿ ਅਸੀਂ ਸ਼ੱਕੀ ਨੂੰ ਫੜ ਕੇ ਜੰਮੂ ਪੁਲਿਸ ਹਵਾਲੇ ਕਰ ਦਿੱਤਾ ਹੈ, ਜਿਸ ਦੀ ਜਾਂਚ ਜੀ.ਆਰ.ਪੀ. ਪੁਲਿਸ ਕਠੂਆ ਕਰ ਰਹੀ ਹੈ।
