India Manoranjan

ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲਾ : ਸੀ.ਬੀ.ਆਈ. ਨੇ ਕਲੋਜ਼ਰ ਰੀਪੋਰਟ ਦਾਇਰ ਕੀਤੀ, ਰੀਆ ਚੱਕਰਵਰਤੀ ਨੂੰ ਮਿਲੀ ਕਲੀਨ ਚਿੱਟ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਨੇ ਪੰਜ ਸਾਲ ਬਾਅਦ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਸੀਬੀਆਈ ਨੂੰ ਕਤਲ ਦਾ ਕੋਈ ਸਬੂਤ ਨਹੀਂ ਮਿਲਿਆ। ਕਲੋਜ਼ਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕੀਤੀ ਸੀ। ਰੀਆ ਚੱਕਰਵਰਤੀ ਨੂੰ ਸੀਬੀਆਈ ਜਾਂਚ ਵਿੱਚ ਕਲੀਨ ਚਿੱਟ ਮਿਲ ਗਈ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਜੂਨ 2020 ਵਿੱਚ ਖੁਦਕੁਸ਼ੀ ਕਰ ਲਈ ਸੀ।

ਸੀਬੀਆਈ ਨੇ ਰੀਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੀਬੀਆਈ ਜਾਂਚ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ।

ਸੁਸ਼ਾਂਤ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ – ਸੀਬੀਆਈ

ਰਿਪੋਰਟਾਂ ਅਤੇ ਸੂਤਰਾਂ ਅਨੁਸਾਰ, ਰੀਆ ਅਤੇ ਉਸਦੇ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸੀਬੀਆਈ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਕਿਸੇ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਖੁਦਕੁਸ਼ੀ ਲਈ ਉਕਸਾਇਆ ਸੀ। ਭਾਵ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਹੁਣ ਅਦਾਲਤਾਂ ਫੈਸਲਾ ਕਰਨਗੀਆਂ ਕਿ ਰਿਪੋਰਟ ਨੂੰ ਸਵੀਕਾਰ ਕਰਨਾ ਹੈ ਜਾਂ ਏਜੰਸੀ ਨੂੰ ਹੋਰ ਜਾਂਚ ਕਰਨ ਦਾ ਹੁਕਮ ਦੇਣਾ ਹੈ।

ਜੂਨ 2020 ਵਿੱਚ ਹੋਈ ਸੀ ਸੁਸ਼ਾਂਤ ਦੀ ਮੌਤ

ਬਾਲੀਵੁੱਡ ਦੇ 34 ਸਾਲ ਦੇ ਅਦਾਕਾਰ ਰਾਜਪੂਤ 14 ਜੂਨ, 2020 ਨੂੰ ਮੁੰਬਈ ਸਥਿਤ ਅਪਣੇ ਅਪਾਰਟਮੈਂਟ ’ਚ ਫਾਂਸੀ ਨਾਲ ਲਟਕਦੇ ਹੋਏ ਮਿਲੇ ਸਨ। ਸੀ.ਬੀ.ਆਈ. ਨੇ ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਬਿਹਾਰ ਪੁਲਿਸ ਤੋਂ ਮਾਮਲਾ ਅਪਣੇ ਹੱਥ ’ਚ ਲੈ ਲਿਆ ਸੀ।

ਸੀ.ਬੀ.ਆਈ. ਦੀ ਜਾਂਚ ’ਚ ਰਾਜਪੂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਉਸ ਦੇ ਨਜ਼ਦੀਕੀ ਲੋਕਾਂ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਉਸ ਦੇ ਮੈਡੀਕਲ ਰੀਕਾਰਡ ਇਕੱਠੇ ਕਰਨਾ ਵੀ ਸ਼ਾਮਲ ਸੀ।