ਬਿਉਰੋ ਰਿਪੋਰਟ – ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ (Surjit Singh Rakhra) ਵੱਲੋਂ ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ‘ਤੇ ਆਪਣਾ ਸ਼ਪੱਸਟੀਕਰਨ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਸੀ ਤਾਂ ਉਹ ਉਸ ਸਮੇਂ ਵਿਦੇਸ਼ ਵਿਚ ਸਨ, ਜਿਸ ਕਰਕੇ ਉਹ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਹੀਂ ਪੁੱਜ ਸਕੇ ਸਨ। ਉਹ ਹੁਣ ਵਿਦੇਸ਼ ਤੋਂ ਆਏ ਹਨ ਅਤੇ ਅੱਜ ਉਨ੍ਹਾਂ ਸ਼ਪੱਸੀਕਰਨ ਜਥੇਦਾਰ ਸਾਹਿਬ ਨੂੰ ਸੌਂਪ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਜੋ ਵੀ ਗਲਤੀਆਂ ਹੋਈਆਂ ਹਨ ਉਨ੍ਹਾਂ ਨੂੰ ਮੁਆਫ ਕਰ ਦਿਤਾ ਜਾਵੇ ਅਤੇ ਜਥੇਦਾਰ ਸਾਹਿਬ ਜੋ ਵੀ ਸਜ਼ਾ ਲਗਾਉਣਗੇ ਉਹ ਉਸ ਲਈ ਤਿਆਰ ਹਨ। ਦੱਸ ਦੇਈਏ ਕਿ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਸੀ ਅਤੇ ਅਕਾਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਸਮੇਂ ਦੇ ਸਿੱਖ ਮੰਤਰੀਆਂ ਕੋਲੋ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਪੱਸਟੀਰਨ ਮੰਗਿਆ ਸੀ।
ਇਹ ਵੀ ਪੜ੍ਹੋ – ਕਿਸਾਨ, ਖੇਤ ਮਜ਼ਦੂਰ ਤੇ ਔਰਤਾਂ ਇਲੈਕਸ਼ਨ ‘ਚ ਹਿੱਸਾ ਲੈਣਗੇ ਜਾਂ ਆਪਣਾ ਢਿੱਡ ਭਰਨਗੇ! ਕਾਂਗਰਸੀ ਲੀਡਰ ਨੇ ਘੇਰੀ ਸਰਕਾਰ