Punjab

ਜਲੰਧਰ ਵੈਸਟ ਤੋਂ ਅਕਾਲੀ ਦਲ ਉਮੀਦਵਾਰ ਦਾ U-TURN ! ਦੁਪਹਿਰੀ ਆਪ ‘ਚ ਸ਼ਾਮਲ, ਸ਼ਾਮ ਬਣੀ ਉਮੀਦਵਾਰ ! ‘ਬੱਸ ਕਰੋ ,ਥੋੜੀ ਸ਼ਰਮ ਕਰੋ’ ।

ਬਿਉਰੋ ਰਿਪੋਰਟ – ਜਲੰਧਰ ਵੈਸਟ ਜ਼ਿਮਨੀ ਚੋਣ ਕਿਸੇ ਬੁਝਾਰਤ ਤੋਂ ਘੱਟ ਨਹੀਂ ਹੋ ਗਈ ਹੈ। ਖਾਸ ਕਰਕੇ ਅਕਾਲੀ ਦਲ ਲਈ, ਦੁਪਹਿਰ ਵੇਲੇ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਮੁੱਖ ਮੰਤਰੀ ਭਗਵੰਤ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਚੋਣ ਨਾ ਲੜਨ ਦਾ ਫੈਸਲਾ ਕਰਦੀ ਹੈ। ਪਰ ਸ਼ਾਮ ਹੁੰਦੇ ਹੋਏ ਸੁਰਜੀਤ ਕੌਰ U-TURN ਕਰ ਲੈਂਦੇ ਹਨ,ਅਕਾਲੀ ਦਲ ਦੇ ਬਾਗ਼ੀ ਧੜੇ ਦੇ ਆਗੂ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਮੁੜ ਤੋਂ ਜਲੰਧਰ ਵੈਸਟ ਤੋਂ ਪਾਰਟੀ ਦਾ ਉਮੀਦਵਾਰ ਹੋਣ ਦਾ ਫੈਸਲਾ ਕਰਦੀ ਹੈ।

ਦੁਪਹਿਰ ਵੇਲੇ ਜਦੋਂ ਬੀਬੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਦੇ ਪੁੱਤਰ ਨੇ ਕਿਹਾ ਸੀ ਕਿ ਅਸੀਂ ਹੁਣ ਮੁੜ ਕੇ ਅਕਾਲੀ ਦਲ ਵੱਲ ਮੂੰਹ ਨਹੀਂ ਕਰਾਂਗੇ। ਪਰ ਸ਼ਾਮ ਹੁੰਦੇ ਹੋਏ ਸਭ ਕੁਝ ਪਲਟ ਗਿਆ,ਦੱਸਿਆ ਜਾ ਰਿਹਾ ਕਿ ਜਦੋਂ ਸੁਰਜੀਤ ਕੌਰ ਨੇ ਆਮ ਆਦਮੀ ਪਾਰਟੀ ਦੁਪਹਿਰ ਵੇਲੇ ਜੁਆਇਨ ਕੀਤੀ ਸੀ ਤਾਂ ਬੀਬੀ ਜਗੀਰ ਕੌਰ ਨੂੰ ਵੀ ਇਸ ਦੀ ਖਬਰ ਨਹੀਂ ਹੋਣ ਦਿੱਤੀ। ਬੀਬੀ ਸੁਰਜੀਤ ਕੌਰ ਦੇ ਮੁੜ ਤੋਂ ਪਲਟੀ ਮਾਰਨ ‘ਤੇ ਬੀਬੀ ਜਗੀਰ ਕੌਰ ਨੇ ਕਿਹਾ ਪੁੱਤਰ ਨੂੰ ਵਰਗਲਾਇਆ ਗਿਆ ਸੀ,ਇਸੇ ਲਈ ਉਸ ਨੇ ਮਾਂ ਨੂੰ ਬਿਨਾਂ ਦੱਸੇ ਮੁੱਖ ਮੰਤਰੀ ਦੇ ਘਰ ਲੈ ਗਿਆ, ਪੁੱਤਰ ਨੇ ਕਿਹਾ ਸਾਡੇ ਸਿਰ ਤੋਂ ਪਾਰਟੀ ਨੇ ਹੱਥ ਚੁੱਕ ਲਿਆ ਸੀ ਇਸ ਲਈ ਅਸੀਂ ਪਰੇਸ਼ਾਨ ਸੀ । ਬੀਬੀ ਜਗੀਰ ਕੌਰ ਨੇ ਕਿਹਾ ਯਾਨੀ ਮੁੱਖ ਮੰਤਰੀ ਨੂੰ ਯਕੀਨ ਹੈ ਕਿ ਅਸੀਂ ਜਲੰਧਰ ਵੈਸਟ ਤੋਂ ਹਾਰ ਰਹੇ ਹਾਂ ।

ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਅਸੀਂ ਸੁਰਜੀਤ ਕੌਰ ਕੋਲ ਨਹੀਂ ਆਏ ਉਹ ਸਾਡੇ ਕੋਲ ਆਏ ਸੀ ਉਨ੍ਹਾਂ ਕਿਹਾ ਸਾਡਾ ਸਾਰਾ ਭਾਈਚਾਰਾ ਨਰਾਜ਼ ਹੋ ਗਿਆ ਅਸੀਂ ਪੰਥ ਅਤੇ ਭਾਈਚਾਰੇ ਨੂੰ ਨਹੀਂ ਛੱਡ ਸਕਦੇ ਹਾਂ । ਇਸ ‘ਤੇ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਵੀ ਬਿਆਨ ਸਾਹਮਣੇ ਆਇਆ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ਬੱਸ ਕਰੋ ,ਥੋੜੀ ਸ਼ਰਮ ਕਰੋ । ਸਵੇਰੇ ਅਕਾਲੀ ਦੁਪਹਿਰੇ ਆਪ ਪਾਰਟੀ ਸ਼ਾਮ ਨੂੰ ਫੇਰ ਅਕਾਲੀ ।

ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਮੁੜ ਤੋਂ ਸੁਰਜੀਤ ਕੌਰ ਦੇ ਚੋਣ ਲੜਨ ਦੇ ਫੈਸਲੇ ‘ਤੇ ਕਿਹਾ ਕਿ ਹਾਈਕੋਰਟ ਦੇ ਬੀਬੀ ਜਗੀਰ ਕੌਰ ਖਿਲਾਫ ਜਿਹੜਾ ਜ਼ਮੀਨ ਹੜਪਨ ਦਾ ਫੈਸਲਾ ਆਇਆ ਹੈ ਉਸ ਤੋਂ ਬਾਅਦ ਸਰਕਾਰ ਦੇ ਨਾਲ ਬੀਬੀ ਜਗੀਰ ਕੌਰ ਦਾ ਸਮਝੌਤਾ ਟੁੱਟ ਗਿਆ ।