‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਸੁਰਜੀਤ ਜਿਆਣੀ ਨੇ ਮਹਿੰਗਾਈ ਖਿਲਾਫ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਖਿਲਾਫ ਬੋਲਦਿਆਂ ਕਿਹਾ ਕਿ ਮੈਂ ਕਿਸਾਨ ਜਥੇਬੰਦੀਆਂ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਦਰਸ਼ਨ ਦੌਰਾਨ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੋਵੇਗੀ। ਮਹਿੰਗਾਈ ਤਾਂ ਹਰ ਸਾਲ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਇਸ ਨਾਲ ਸਾਡੀ ਆਮਦਨ ਵਿੱਚ ਵੀ ਫਾਇਦਾ ਹੋ ਰਿਹਾ ਹੈ। ਸਾਡਾ ਸਿਸਟਮ ਸਹੀ ਨਾ ਹੋਣ ਕਰਕੇ ਸਾਨੂੰ ਮੁਸ਼ਕਿਲਾਂ ਆ ਰਹੀਆਂ ਹਨ। ਇਹ ਕਾਂਗਰਸ ਸਰਕਾਰ ਦੀ ਨਾਕਾਮੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਟਰੋਲ, ਡੀਜ਼ਲ ਨੂੰ ਲੈ ਕੇ ਇੱਕ ਵਧੀਆ ਫੈਸਲਾ ਕਰਨ ਜਾ ਰਹੇ ਹਨ, ਸਾਰਿਆਂ ਨੂੰ ਬਹੁਤ ਜਲਦ ਇੱਕ ਵਧੀਆਂ ਖਬਰ ਮਿਲੇਗੀ। ਸਾਨੂੰ ਸਿਰਫ ਮਹਿੰਗਾਈ ਹੀ ਨਹੀਂ ਵੇਖਣੀ ਚਾਹੀਦੀ, ਸਾਨੂੰ ਵਿਕਾਸ ਵੀ ਵੇਖਣਾ ਚਾਹੀਦਾ ਹੈ। ਬੇਸ਼ੱਕ ਮਹਿੰਗਾਈ ਵੱਧ ਰਹੀ ਹੈ ਪਰ ਸਾਡੇ ਦੇਸ਼ ਦਾ ਵਿਕਾਸ ਵੀ ਹੋਇਆ ਹੈ।