‘ਦ ਖ਼ਾਲਸ ਬਿਊਰੋ :- ਦਿੱਲੀ ’ਚ ਰੇਲਵੇ ਪੱਟੜੀਆਂ ਦੇ ਕੋਲੇ ਸਥਿਤ 48 ਹਜ਼ਾਰ ਝੁੱਗੀਆਂ ਫਿਲਹਾਲ ਚਾਰ ਹਫ਼ਤੇ ਤੱਕ ਨਹੀਂ ਹਟਣਗੀਆਂ। ਇਸ ‘ਤੇ ਸੋਲੀਸਿਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਅੱਜ 14 ਸਤੰਬਰ ਨੂੰ ਦੱਸਿਆ ਕਿ ਕੇਂਦਰ ਨੇ ਅਜੇ ਤੱਕ ਝੁੱਗੀਆਂ ਨੂੰ ਹਟਾਉਣ ਬਾਰੇ ਫ਼ੈਸਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਜੇ ਕਿਸੇ ਨੂੰ ਵੀ ਹਟਾਇਆ ਨਹੀਂ ਜਾਵੇਗਾ ਕਿਉਂਕਿ ਫ਼ੈਸਲਾ ਰੇਲਵੇ, ਦਿੱਲੀ ਸਰਕਾਰ ਤੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਸਲਾਹ ਨਾਲ ਹੀ ਹੋਵੇਗਾ। ਸੁਪਰੀਮ ਕੋਰਟ ਨੇ ਕੇਂਦਰ ਦੇ ਭਰੋਸੇ ਨੂੰ ਰਿਕਾਰਡ ਕੀਤਾ ਤੇ ਹੁਕਮ ਦਿੱਤਾ ਕਿ ਚਾਰ ਹਫ਼ਤਿਆਂ ਤੱਕ ਝੁੱਗੀ ਵਾਲਿਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ।
India
ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਅਜੇ ਨਹੀਂ ਹਟਾਈਆਂ ਜਾਣਗੀਆਂ ਰੇਲਵੇ ਟਰੈਕ ਨੇੜਿਓ ਝੁੱਗੀਆਂ
- September 14, 2020

Related Post
India, Khaas Lekh, Khalas Tv Special, Religion
ਵਰਿੰਦਾਵਨ ਦੇ ਸੰਤ ਪ੍ਰੇਮਾਨੰਦ ਦੇ ਆਸ਼ਰਮ ‘ਚ ਆਖ਼ਿਰ ਕੀ
October 1, 2026
