‘ਦ ਖ਼ਾਲਸ ਬਿਊਰੋ :ਲਖੀਮਪੁਰ ਖੀਰੀ ਮਾਮਲੇ ‘ਚ ਦੋਸ਼ੀ ਮੰਨੇ ਗਏ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਅਤੇ ਆਸ਼ੀਸ਼ ਮਿਸ਼ਰਾ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਯੂਪੀ ਸਰਕਾਰ ਨੂੰ ਸਾਰੇ ਗਵਾਹਾਂ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਨੇ ਘਟਨਾ ਦੇ ਗਵਾਹਾਂ ‘ਤੇ ਹੋਏ ਹਮਲੇ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਯੂਪੀ ਸਰਕਾਰ ਤੋਂ ਗਵਾਹਾਂ ਨਾਲ ਸਬੰਧਤ ਸਾਰੀ ਜਾਣਕਾਰੀ ਮੰਗੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 24 ਮਾਰਚ ਨੂੰ ਹੋਵੇਗੀ।
![](https://khalastv.com/wp-content/uploads/2022/03/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-2022-03-16T113642.964.jpg)