India

ਦੋ ਹਫ਼ਤਿਆਂ ਲਈ ਵਰਚੁਅਲ ਮੋਡ ‘ਤੇ ਦੇਸ਼ ਦੀ ਸਰਬਉੱਚ ਅਦਾਲਤ

‘ਦ ਖਾਲਸ ਬਿਉਰੋ : ਦੇਸ਼ ਦੀ ਸਰਬਉੱਚ ਅਦਾਲਤ ਨੇ ਭਾਰਤ ਵਿੱਚ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਰੀਆਂ ਫ਼ਿਜ਼ੀਕਲ ਸੁਣਵਾਈਆਂ ਨੂੰ ਮੁੱਅਤਲ ਕਰਨ ਦਾ ਫੈਸਲਾ ਕੀਤਾ ਹੈ। ਅਗਲੇ ਦੋ ਹਫ਼ਤਿਆਂ ਲਈ ਸਾਰੀਆਂ ਸੁਣਵਾਈਆਂ ਵਰਚੁਅਲ ਮੋਡ ‘ਤੇ ਹੋਣਗੀਆਂ। ਸੁਪਰੀਮ ਕੋਰਟ ਨੇ ਮਾਰਚ 2020 ਵਿੱਚ ਲੌਕਡਾਊਨ ਮਗਰੋਂ ਪਿਛਲੇ ਸਾਲ 7 ਅਕਤੂਬਰ ਤੋਂ ਹਫ਼ਤੇ ਵਿੱਚ ਦੋ ਦਿਨ ਸਰੀਰਕ ਸੁਣਵਾਈ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਬੁੱਧਵਾਰ ਅਤੇ ਵੀਰਵਾਰ ਨੂੰ ਸੂਚੀਬੱਧ ਸਾਰੇ ਮਾਮਲਿਆਂ ਦੀ ਸਰੀਰਕ ਤੌਰ ‘ਤੇ ਸੁਣਵਾਈ ਕੀਤੀ ਜਾਣੀ ਸੀ ਪਰ ਹੁਣ ਮੰਗਲਵਾਰ ਨੂੰ ਅਦਾਲਤ ਤੋਂ ਵਰਚੁਅਲ ਸੁਣਵਾਈ ਲਈ ਬੇਨਤੀ ਕੀਤੀ ਜਾ ਸਕਦੀ ਹੈ।