‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਉਨ੍ਹਾਂ ਖ਼ਿ ਲਾਫ਼ ਚੱਲ ਰਹੇ ਰੋਡ ਰੇਜ ਮਾਮਲੇ ਦੀ ਸਮੀਖਿਆ ਪਟੀਸ਼ਨ ‘ਤੇ ਅੱਜ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਇਹ ਮਾਮਲਾ ਕਰੀਬ ਤਿੰਨ ਦਹਾਕੇ ਪੁਰਾਣਾ ਹੈ। ਜਦੋਂ ਪਟਿਆਲਾ ‘ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਦੋਸਤ ਦੀ ਕਿਸੇ ਨਾਲ ਲੜਾ ਈ ਹੋ ਗਈ। ਇਸ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌ ਤ ਹੋ ਗਈ ਸੀ।
ਪੁਲਿਸ ਨੇ ਨਵਜੋਤ ਸਿੱਧੂ ਤੇ ਉਸ ਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਖਿਲਾ ਫ ਇਰਾਦਾ ਕਤ ਲ ਦਾ ਮਾਮਲਾ ਦਰਜ ਕਰ ਲਿਆ ਸੀ । ਇਸ ਮਾ ਮਲੇ ਵਿੱਚ ਪਹਿਲਾਂ ਹਾਈ ਕੋਰਟ ਨੇ ਸਿੱਧੂ ਅਤੇ ਉਸਦੇ ਦੋਸਤ ਨੂੰ ਤਿੰਨ ਸਾਲ ਸ ਜਾ ਅਤੇ ਇੱਕ ਲੱਖ ਰੁਪਏ ਦਾ ਜੁਰ ਮਾਨਾ ਲਗਾਇਆ ਸੀ। ਹਾਲਾਂਕਿ ਬਾਅਦ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਰਾਹਤ ਦਿੰਦੇ ਹੋਏ ਇੱਕ ਹਜ਼ਾਰ ਦਾ ਜੁਰ ਮਾਨਾ ਲਗਾਇਆ ਸੀ। ਜਿਸ ਤੋਂ ਬਾਅਦ 2018 ਵਿੱਚ ਬਜੁਰਗ ਦੇ ਬੇਟੇ ਵੱਲੋਂ ਸਿੱਧੂ ਖਿਲਾਫ ਰੀਵੀਊ ਪਟੀਸ਼ਨ ਪਾਈ ਗਈ ਸੀ।
ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਅਦਾ ਲਤ ਵਿੱਚ ਇੱਕ ਹਲਫ ਨਾਮਾ ਦਾਖਲ ਕੀਤਾ ਗਿਆ ਸੀ ਅਤੇ ਇਸਦੇ ਜਰੀਏ ਰੀਵੀਊ ਪਟੀਸ਼ਨ ਖਾਰਜ ਕਰਨ ਦੀ ਮੰਗ ਕੀਤੀ ਸੀ