ਅਗਲੇ ਮਹੀਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ NV ਰਮਨਾ ਰਿਟਾਇਡ ਹੋ ਰਹੇ ਹਨ
‘ਦ ਖ਼ਾਲਸ ਬਿਊਰੋ : ਨੁਪੁਰ ਸ਼ਰਮਾ ਖਿਲਾਫ਼ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਸਖ਼ਤ ਟਿਪਣੀ ਤੋਂ ਬਾਅਦ ਜਿਸ ਤਰ੍ਹਾਂ ਨਾਲ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਜੱਜਾਂ ਦੇ ਫੈਸਲੇ ‘ਤੇ ਸਵਾਲ ਚੁੱਕੇ ਗਏ ਸਨ । ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਚੀਫ਼ ਜਸਟਿਸ NV ਰਮਨਾ ਨੇ ਟੀਵੀ ਡਿਬੇਟ ਸ਼ੋਅ ਨੂੰ ਲੈ ਕੇ ਸਖ਼ਤ ਟਿਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਮੀਡੀਆ ਕੰਗਾਰੂ ਕੋਰਟ ਚੱਲਾ ਰਿਹਾ ਹੈ। ਮੁੱਦਿਆਂ ‘ਤੇ ਤਰਕਹੀਨ ਬਹਿਸ ਮੀਡੀਆ ਦਾ ਏਜੰਡਾ ਹੈ, ਇਸ ਨਾਲ ਜੱਜਾਂ ਨੂੰ ਫੈਸਲੇ ਲੈਣ ਵਿੱਚ ਪਰੇਸ਼ਾਨੀ ਆਉਂਦੀ ਹੈ। ਚੀਫ਼ ਜਸਟਿਸ ਨੇ ਮੀਡੀਆ ਟਰਾਇਲ ‘ਤੇ ਵੀ ਸਵਾਲ ਚੁੱਕੇ । ਉਨ੍ਹਾਂ ਨੇ ਪ੍ਰਿੰਟ ਮੀਡੀਆ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਹੁਣ ਵੀ ਜਵਾਬਦੇਹੀ ਹੈ ਪਰ ਇਲੈਕਟ੍ਰੋਨਿਕ ਮੀਡੀਆ ਦੀ ਕੋਈ ਜ਼ਿੰਮੇਵਾਰੀ ਨਹੀਂ ਵਿਖਾਈ ਦੇ ਰਹੀ ਹੈ। ਚੀਫ ਜਸਟਿਸ NV ਰਮਨਾ ਨੇ ਕਿਹਾ ਕਿ ਇਨਸਾਫ਼ ਦੇਣ ਦੇ ਮੁੱਦਿਆਂ ‘ਤੇ ਗੱਲਤ ਜਾਣਕਾਰੀ ਦੇਣ ਅਤੇ ਏਜੰਡਾ ਚਲਾਉਣ ਵਾਲੀ ਬਹਿਸ ਲੋਕਰਾਜ ਲਈ ਚੰਗੀ ਨਹੀਂ ਹੈ, ਤੁਹਾਡੇ ਇਸ ਕਦਮ ਨਾਲ ਲੋਕਤੰਤਰ 2 ਕਦਮ ਪਿੱਛੇ ਹੋ ਰਿਹਾ ਹੈ।
ਚੀਫ ਜਸਟਿਸ ਨੇ ਕਿਹਾ ਜੱਜਾਂ ‘ਤੇ ਲਗਾਤਾਰ ਹਮ ਲੇ ਵੱਧ ਰਹੇ ਹਨ । ਅਜਿਹੇ ਵਿੱਚ ਜਿਸ ਤਰ੍ਹਾਂ ਪੁਲਿਸ ਅਤੇ ਸਿਆਸਤਦਾਨਾਂ ਨੂੰ ਰਿਟਾਇਡ ਹੋਣ ਤੋਂ ਬਾਅਦ ਸੁਰੱਖਿਆ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਜੱਜਾਂ ਨੂੰ ਵੀ ਸੁਰੱਖਿਆ ਦਿੱਤੀ ਜਾਵੇ। ਚੀਫ਼ ਜਸਟਿਸ ਨੇ ਕਿਹਾ ਉਹ ਸਿਆਸਤ ਵਿੱਚ ਜਾਣਾ ਚਾਉਂਦੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਰ ਜੱਜ ਬਣਨ ਦਾ ਉਨ੍ਹਾਂ ਨੂੰ ਕੋਈ ਸ਼ਿਕਵਾ ਨਹੀਂ ਹੈ। ਜਸਟਿਸ ਰਮਨਾ ਅਗਲੇ ਮਹੀਨੇ ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ 26 ਅਗਸਤ ਨੂੰ ਰਿਟਾਇਡ ਹੋ ਜਾਣਗੇ । ਉਨ੍ਹਾਂ ਨੇ 24 ਅਪ੍ਰੈਲ 2021 ਨੂੰ ਭਾਰਤ ਦੇ 48ਵੇਂ ਚੀਫ ਜਸਟਿਸ ਦਾ ਕਾਰਜਭਾਰ ਸੰਭਾਲਿਆ ਸੀ ਉਨ੍ਹਾਂ ਜਨਮ 27 ਅਗਸਤ 1957 ਨੂੰ ਕ੍ਰਿਸ਼ਣਾ ਜ਼ਿਲ੍ਹੇ ਦੇ ਪੋਨਾਵਰਮ ਪਿੰਡ ਵਿੱਚ ਹੋਇਆ ਸੀ। ਉਹ ਹੈਦਰਾਬਾਦ ਵਿੱਚ CAT ਦੇ ਕੇਂਦਰ ਵੱਲੋਂ ਵਕੀਲ ਵੀ ਰਹੇ । ਉਨ੍ਹਾਂ ਨੇ ਆਂਧਰਾ ਦੇ ਸੋਲੀਸਿਲਟਲ ਜਨਰਲ ਦਾ ਅਹੁਦਾ ਵੀ ਸੰਭਾਲਿਆ ਸੀ, 2013 ਚੀਫ ਜਸਟਿਸ NV ਰਮਨਾ 2ਮਮਹੀਨੇ ਆਂਧਰਾ ਪ੍ਰਦੇਸ਼ ਦੇ ਚੀਫ਼ ਜਸਟਿਸ ਵੀ ਬਣੇ।