ਮੈਡੀਕਲ ਦਾਖਲਾ ਪ੍ਰੀਖਿਆ ਨੀਟ 2024 ਵਿਵਾਦ ‘ਤੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ ਹੋ ਰਹੀ ਹੈ। ਅੱਜ ਸਪੱਸ਼ਟ ਹੋ ਜਾਵੇਗਾ ਕਿ ਸਾਰੇ ਵਿਦਿਆਰਥੀਆਂ ਲਈ ਮੁੜ ਤੋਂ ਪ੍ਰੀਖਿਆ ਹੋਵੇਗੀ ਜਾਂ ਨਹੀਂ। ਅਦਾਲਤ ਫਿਲਹਾਲ ਮੁੜ ਪ੍ਰੀਖਿਆ ਨਾਲ ਜੁੜੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਹੈ। CJI DY ਚੰਦਰਚੂੜ ਨੇ ਪੁੱਛਿਆ ਕਿ ‘ਤੁਸੀਂ ਕਿਸ ਆਧਾਰ ‘ਤੇ ਮੁੜ ਪ੍ਰੀਖਿਆ ਦੀ ਮੰਗ ਕਰ ਰਹੇ ਹੋ?
ਸੀਜੇਆਈ ਨੇ ਕਿਹਾ ਕਿ ‘ਇਹ ਸਪੱਸ਼ਟ ਹੈ ਕਿ ਪੇਪਰ ਲੀਕ ਹੋ ਗਿਆ ਹੈ। ਸਵਾਲ ਇਹ ਹੈ ਕਿ ਇਸ ਦਾ ਦਾਇਰਾ ਕਿੰਨਾ ਵੱਡਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਪੇਪਰ ਲੀਕ ਕਿੰਨੀ ਵਿਆਪਕ ਹੈ। ਸਿਰਫ਼ ਦੋ ਵਿਅਕਤੀਆਂ ਦੀਆਂ ਗ਼ਲਤੀਆਂ ਕਾਰਨ ਪੂਰੀ ਪ੍ਰੀਖਿਆ ਰੱਦ ਨਹੀਂ ਕੀਤੀ ਜਾ ਸਕਦੀ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਪੇਪਰ ਲੀਕ ਦੇ ਦੋਸ਼ੀਆਂ ਦੀ ਪਛਾਣ ਕਰਨ ਲਈ NTA ਅਤੇ ਸਰਕਾਰ ਨੇ ਹੁਣ ਤੱਕ ਕੀ ਕਦਮ ਚੁੱਕੇ ਹਨ। ਦੱਸ ਦੇਈਏ ਕਿ ਸੁਪਰੀਮ ਕੋਰਟ ਇਕੋ ਸਮੇਂ 38 ਪਟੀਸ਼ਨਾਂ ਉੱਪਰ ਸੁਣਵਾਈ ਕਰ ਰਿਹਾ ਹੈ। ਇਨ੍ਹਾਂ ਵਿੱਚੋਂ 34 ਪਟੀਸ਼ਨਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਕੋਚਿੰਗ ਸੰਸਥਾਵਾਂ ਵੱਲੋਂ ਦਾਇਰ ਕੀਤੀਆਂ ਗਈਆਂ ਹਨ, ਜਦਕਿ 4 ਪਟੀਸ਼ਨਾਂ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਦਾਇਰ ਕੀਤੀਆਂ ਗਈਆਂ ਹਨ। 50 ਤੋਂ ਵੱਧ ਮੁੜ ਪ੍ਰੀਖਿਆਵਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਹੈ।
ਦੱਸ ਦੇਈਏ ਕਿ ਇਹ ਪ੍ਰੀਖਿਆ ਪਹਿਲਾਂ 5 ਮਈ ਨੂੰ ਹੋਈ ਸੀ। ਪੇਪਰ ਲੀਕ ਕਰਕੇ ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਇਸ ਵਿੱਚ ਲਗਭਗ 24 ਲੱਖ ਉਮੀਦਵਾਰਾਂ ਨੇ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ – ਆਓ ਜਾਣਿਏ ਨਿਠਾਰੀ ਹੱਤਿਆ ਕਾਂਡ ਬਾਰੇ, ਉਹ ਕਾਂਡ ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ