Punjab

ਸੁਪਰੀਮ ਕੋਰਟ ‘ਚ ਚੀਫ਼ ਜਸਟਿਸ ਨੇ ਸੰਨੀ ਦਿਉਲ ਦਾ ਡਾਇਲਾਗ ਬੋਲਿਆ ! ਵਕੀਲਾਂ ਨੂੰ ਦਿੱਤੀ ਵੱਡੀ ਨਸੀਹਤ ! ਅਜਿਹਾ ਨਾ ਕਰੋ ‘ਲੋਕਾਂ ਦਾ ਭਰੋਸਾ ਟੁੱਟ ਜਾਵੇਗਾ’ ।

ਬਿਉਰੋ ਰਿਪੋਰਟ : CJI ਡੀ ਵਾਈ ਚੰਦਰਚੂੜ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਅਦਾਕਾਰ ਸੰਨੀ ਦਿਉਲ ਦੀ ਫਿਲਮ ਦਾ ਡਾਇਲਾਗ ‘ਤਰੀਕ ‘ਤੇ ਤਰੀਕ’ ਨੂੰ ਯਾਦ ਕੀਤਾ । ਸੁਣਵਾਈ ਨੂੰ ਟਾਲਨ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਹੋਏ ਚੀਫ ਜਸਟਿਸ ਨੇ ਕਿਹਾ ਅਦਾਲਤ ਤਰੀਕ ‘ਤੇ ਤਰੀਕ ਬਣ ਕੇ ਰਹਿ ਗਈ ਹੈ। ਉਨ੍ਹਾਂ ਨੇ ਵਕੀਲਾਂ ਨੂੰ ਕਿਹਾ ਜਦੋਂ ਜ਼ਰੂਰਤ ਹੋਵੇ ਤਾਂ ਹੀ ਸੁਣਵਾਈ ਟਾਲੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਮੈਂ ਕੁਝ ਡਾਟਾ ਇਕੱਠਾ ਕੀਤਾ ਹੈ । ਜਿਸ ਦੇ ਮੁਤਾਬਿਕ ਜੇਕਰ ਸਿਰਫ਼ ਅੱਜ ਦੀ ਗੱਲ ਕਰੀਏ ਤਾਂ ਹੁਣ ਤੱਕ 178 ਮੁਕਦਮਿਆਂ ਵਿੱਚ ਸੁਣਵਾਈ ਨੂੰ ਟਾਲਣ ਦੀ ਮੰਗ ਕੀਤੀ ਗਈ ਹੈ । ਜਦੋਂ ਕਿ ਇਸੇ ਸਾਲ ਸਤੰਬਰ ਤੋਂ ਅਕਤੂਬਰ ਤੱਕ ਕੁੱਲ 3688 ਮਾਮਲਿਆਂ ਵਿੱਚ ਸੁਣਵਾਈ ਟਾਲਣ ਦੀ ਮੰਗ ਕੀਤੀ ਗਈ ਸੀ।

CJI ਨੇ ਕਿਹਾ ਮਾਮਲੇ ਨੂੰ ਟਾਲਣ ਦੀ ਮੰਗ ਦੀ ਵਜ੍ਹਾ ਕਰਕੇ ਜਲਦ ਸੁਣਵਾਈ ਦਾ ਮਤਲਬ ਹੀ ਫੇਲ੍ਹ ਹੋ ਜਾਂਦਾ ਹੈ । ਚੀਫ ਜਸਟਿਸ ਨੇ ਕਿਹਾ ਜੇਕਰ ਸੁਣਵਾਈ ਨੂੰ ਟਾਲਿਆ ਜਾਵੇਗਾ ਤਾਂ ਅਦਾਲਤ ‘ਤੇ ਹੀ ਲੋਕਾਂ ਦਾ ਭਰੋਸਾ ਟੁੱਟ ਜਾਵੇਗਾ । ਮੈਂ ਬਾਰ ਦੇ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਸੁਣਵਾਈ ਟਾਲਣ ਦੀ ਮੰਗ ਨਹੀਂ ਕਰਨੀ ਚਾਹੀਦੀ ਹੈ।

CJI ਨੇ ਵਕੀਲਾਂ ਨੂੰ ਕਿਹਾ ਕਿ ਸਤੰਬਰ ਤੋਂ 2361 ਮੁਕਦਮੇ ਵਿੱਚ ਅੱਗੇ ਦੀ ਤਰੀਕ ਮੰਗੀ ਗਈ ਹੈ । ਜੇਕਰ ਮੈਂ ਤੁਹਾਨੂੰ ਦੱਸਾ ਤਾਂ ਹਰ ਦਿਨ 59 ਅਜਿਹੇ ਮਾਮਲੇ ਆ ਜਾਂਦੇ ਹਨ । ਪਰ ਦੂਜੇ ਪਾਸੇ ਜਲਦ ਸੁਣਵਾਈ ਦੀ ਮੰਗ ਵੀ ਕੀਤੀ ਜਾਂਦੀ ਹੈ । ਜਦੋਂ ਕੇਸ ਨੂੰ ਲਿਸਟਿਡ ਕੀਤਾ ਜਾਂਦਾ ਹੈ ਤਾਂ ਮੰਗ ਕੀਤੀ ਜਾਂਦੀ ਹੈ ਕੇਸ ਨੂੰ ਟਾਲ ਦਿਉ। ਜੇਕਰ ਅਜਿਹਾ ਹੁੰਦਾ ਰਿਹਾ ਤਾਂ ਕੋਰਟ ਤਰੀਕ ‘ਤੇ ਤਰੀਕ ਨਾ ਰਹਿ ਜਾਣ। ਸਾਡੀਆਂ ਅਦਾਲਤਾਂ ‘ਤੇ ਲੋਕਾਂ ਦਾ ਭਰੋਸਾ ਉੱਠ ਜਾਵੇਗਾ ।

ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਚੀਫ ਜਸਟਿਸ ਨੇ ਅਜਿਹੀ ਟਿੱਪਣੀ ਕੀਤੀ ਹੋਵੇ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਇੱਕ ਵਕੀਲ ਨੂੰ ਫਟਕਾਰ ਲਾ ਚੁੱਕੇ ਹਨ । ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਕੋਰਟ ਰੂਮ ਵਿੱਚ ਇੱਕ ਵਕੀਲ ਵੱਲੋਂ ਮੋਬਾਈਲ ਫੋਨ ‘ਤੇ ਗੱਲ ਕਰਨ ਨੂੰ ਲੈਕੇ ਕਰੜੀ ਫਟਕਾਰ ਲਗਾਈ ਸੀ । ਚੀਫ ਜਸਟਿਸ ਨੇ ਕਿਹਾ ਸੀ ਕਿ ਇਹ ਕੋਈ ਮਾਰਕਿਟ ਹੈ । ਜੋ ਤੁਸੀਂ ਫੋਨ ‘ਤੇ ਗੱਲ ਕਰ ਰਹੇ ਹੋ ? ਇੰਨਾਂ ਦਾ ਮੋਬਾਈਲ ਲੈ ਲਿਓ,ਚੀਫ ਜਸਟਿਸ ਨੇ ਵਕੀਲ ਦਾ ਮੋਬਾਈਲ ਜ਼ਬਤ ਕਰਨ ਦੇ ਆਦੇਸ਼ ਦਿੱਤੇ ਸਨ।