India Punjab

ਬੀਜੇਪੀ ਨੂੰ ਵੱਡਾ ਝਟਕਾ ! ਸੁਪਰੀਮ ਕੋਰਟ ਨੇ ਆਪ ਉਮੀਦਵਾਰ ਨੂੰ ਐਲਾਨਿਆ ਚੰਡੀਗੜ੍ਹ ਦਾ ਮੇਅਰ ! ਪ੍ਰੀਜ਼ਾਇਡਿੰਗ ਅਫਸਰ ਖਿਲਾਫ ਸਖਤ ਐਕਸ਼ਨ

 

ਬਿਉਰੋ ਰਿਪੋਰਟ : ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਮੇਅਰ ਨੂੰ ਲੈਕੇ ਵੱਡਾ ਫੈਸਲਾ ਸੁਣਾਇਆ ਹੈ । ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਪੁਰਾਣੇ ਨਤੀਜੇ ਨੂੰ ਰੱਦ ਕਰਦੇ ਹੋਏ ਆਪ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਹੈ । ਅਦਾਲਤ ਨੇ ਪਹਿਲਾਂ ਸਾਰੇ ਬੈਲੇਟ ਪੇਪਰ ਚੈੱਕ ਕੀਤੇ ਇਸ ਦੌਰਾਨ ਚੀਫ ਜਸਟਿਸ ਨੇ ਪ੍ਰੀਜ਼ਾਇਡਿੰਗ ਅਫਸਰ ਅਨਿਲ ਮਸੀਹ ਵੱਲੋਂ ਰੱਦ ਕੀਤੇ ਬੈਲੇਟ ਵੋਟ ‘ਤੇ ਸਵਾਲ ਚੁੱਕ ਦੇ ਹੋਏ ਬੈਲੇਟ ਵੋਟ ਨੂੰ ਸਹੀ ਦੱਸਿਆ। ਅਦਾਲਤ ਨੇ ਕਿਹਾ ਰੱਦ ਕੀਤੇ ਗਏ 8 ਵੋਟ ਆਪ ਦੇ ਉਮੀਦਵਾਰ ਦੇ ਹੱਕ ਵਿੱਚ ਪਏ ਹਨ ਇਸ ਲਿਹਾਜ ਨਾਲ 12 ਅਤੇ 8 ਵੋਟਾਂ ਨੂੰ ਮਿਲਾਕੇ ਆਪ ਦਾ ਉਮੀਦਵਾਰ ਜੇਤੂ ਹੈ । ਚੀਫ ਜਸਟਿਸ ਲਗਾਤਾਰ ਦੂਜੇ ਦਿਨ ਪ੍ਰੀਜ਼ਾਇਡਿੰਗ ਅਫਸਰ ਅਨਿਲ ਮਸੀਹ ਤੇ ਸਖਤ ਨਜ਼ਰ ਉਨ੍ਹਾਂ ਮਸੀਸ ਖਿਲਾਫ ਸਖਤ ਟਿਪਣੀਆਂ ਕਰਦੇ ਹੋਏ ਕਿਹਾ ਤੁਸੀਂ ਇਸ ਪੂਰੀ ਪ੍ਰਕਿਆ ਦੇ ਦੋਸ਼ੀ ਹੋ, ਤੁਸੀਂ 3 ਹਫਤੇ ਦੇ ਅੰਦਰ ਜਵਾਬ ਦਿਉ। ਉਧਰ ਜਿੱਤ ਤੋਂ ਬਾਅਦ ਚੰਡੀਗੜ੍ਹ ਆਪ ਅਤੇ ਕਾਂਗਰਸ ਦੇ ਖੇਮੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਮਿਠਾਇਆ ਵੰਡਿਆਂ ਜਾ ਰਹੀਆਂ ਹਨ।

ਉਧਰ ਆਪ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਪਾਰਟੀ ਸੁਪ੍ਰੀਮੋ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਆਪਣੇ ਸੋਸ਼ਲ਼ ਮੀਡੀਆ ਐਕਾਉਂਟ ਤੇ ਲਿਖਿਆ ‘ਇਸ ਔਖੇ ਸਮੇਂ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਹੈ । ਇਸ ਦੇ ਨਾਲ ਇੱਕ ਹੋਰ ਟਵੀਟ ਕਰਦੇ ਹੋਏ ਕੇਜਰੀਵਾਲ ਨੇ ਲਿਖਿਆ ਕੁਲਦੀਪ ਕੁਮਾਰ ਇੱਕ ਗਰੀਬ ਘਰ ਦਾ ਮੁੰਡਾ ਹੈ । INDIA ਗਠਜੋੜ ਦੇ ਵੱਲੋਂ ਚੰਡੀਗੜ੍ਹ ਦਾ ਮੇਅਰ ਬਣਨ ਤੇ ਬਹੁਤ ਬਹੁਤ ਵਧਾਈ। ਇਹ ਸਿਰਫ ਲੋਕਤੰਤਰ ਅਤੇ ਸੁਪਰੀਮ ਕੋਰਟ ਦੀ ਵਜ੍ਹਾ ਕਰਕੇ ਸੰਭਵ ਹੋ ਸਕਿਆ ਹੈ । ਸਾਨੂੰ ਆਪਣੇ ਲੋਕਤੰਤਰ ਨੂੰ ਕਿਸੇ ਵੀ ਹਾਲਾਤ ਵਿੱਚ ਬਚਾਉਣਾ ਹੈ।

 

ਸੁਪਰੀਮ ਕੋਰਟ ਦੇ ਫੈਸਲੇ ਤੋਂ ਖੁਸ਼ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਆਖਿਰ ਸਚਾਈ ਦੀ ਜਿੱਤ ਹੋਈ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫੈਸਲਾ ਦਾ ਅਸੀਂ ਸੁਆਗਤ ਕਰਦੇ ਹਾਂ,ਪ੍ਰੀਜ਼ਾਇ਼ਿਡਿੰਗ ਅਫਸਰ ਵੱਲੋਂ ਖਾਰਜ ਕੀਤੇ ਗਏ 8 ਵੋਟ ਸਹੀ ਠਹਿਰਾਏ ਗਏ । CJI ਨੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ । ਬੀਜੇਪੀ ਵੱਲੋਂ ਸਰੇਆਮ ਗੁੰਡਾਗਰਦਾ ਦਾ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਮਿਲ ਗਿਆ । ਲੋਕਤੰਤਰ ਦੀ ਇਸ ਵੱਡੀ ਜਿੱਤ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ।

ਉਧਰ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਫੈਸਲੇ ਤੇ ਕਿਹਾ ਸੁਪਰੀਮ ਕੋਰਟ ਨੇ BJP ਦੀ ਤਾਨਾਸ਼ਾਹੀ ਦੇ ਹੱਥੋ ਲੋਕਤੰਤਰ ਬਚਾਇਆ ਹੈ । ਜਿੰਨਾਂ ਨੇ ਲੋਕਤੰਤਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ । ਚੰਡੀਗੜ੍ਹ ਦੀ ਮੇਅਰ ਚੋਣ ਵਿੱਚ ਮੋਦੀ ਅਤੇ ਅਮਿਤ ਸ਼ਾਹ ਨੇ ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ । ਮੈਂ ਸਾਰੇ ਭਾਰਤੀਆਂ ਨੂੰ ਮਿਲ ਕੇ ਸੰਵਿਧਾਨ ਬਚਾਉਣ ਲਈ ਲੜਨ ਦਾ ਸੱਦਾ ਦਿੰਦਾ ਹਾਂ। ਇਹ ਨਾ ਭੁਲਿਆ ਜਾਵੇ ਕਿ ਸਾਡਾ ਲੋਕਤੰਤਰ 2024 ਦੀਆਂ ਲੋਕਸਭਾ ਚੋਣਾਂ ਤੋਂ ਗੁਜ਼ਰ ਰਿਹਾ ਹੈ ।

ਉਧਰ ਰਾਹੁਲ ਗਾਧੀ ਨੇ ਟਟੀਵ ਕਰਦੇ ਹੋਏ ਕਿਹਾ ਲੋਕਤੰਤਰ ਦੇ ਕਤਲ ਦੀ ਭਾਜਪਾਈ ਸਾਜਿਸ ਵਿੱਚ ਮਸੀਹ ਸਿਰਫ ਮੋਹਰਾ ਹੈ ਪਿਛੇ ਮੋਦੀ ਦਾ ਚਿਹਰਾ ਹੈ ।

ਉਧਰ ਬੀਜੇਪੀ ਮੇਅਰ ਉਮੀਦਵਾਰ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਜੇਕਰ ਸੁਪਰੀਮ ਕੋਰਟ ਇਸ ਨਤੀਜੇ ਤੇ ਪਹੁੰਚਿਆ ਹੈ ਕਿ ਚੋਣ ਨੂੰ ਰੱਦ ਕਰ ਦਿੱਤਾ ਜਾਵੇ ਤਾਂ ਸੰਵਿਧਾਨ ਦੇ ਮੁਤਾਬਿਕ ਮੁੜ ਤੋਂ ਚੋਣਾਂ ਹੋਣੀਆਂ ਚਾਹੀਦੀਆਂ ਹਨ । ਇਹ ਸਾਰੇ ਲਈ ਠੀਕ ਹੋਵੇਗਾ । ਇਸ ਦੇ ਆਪ ਦੇ ਉਮੀਦਵਾਰ ਨੇ ਕਿਹਾ ਇਹ ਮੁੜ ਤੋਂ ਚੋਣਾਂ ਇਸ ਲਈ ਚਾਹੁੰਦੇ ਹਨ ਤਾਂਕੀ ਫਾਇਦਾ ਚੁੱਕ ਸਕਣ। ਨਵੀ ਚੋਣ ਦੌਰਾਨ ਮਿਲਣ ਵਾਲੇ ਸਮੇਂ ਨਾਲ ਇਹ ਹੋਰ ਲੋਕਾਂ ਨੂੰ ਤੋੜ ਸਕਣ।

ਰਿਟਰਨਿੰਗ ਅਫਸਰ ਅਨਿਲ ਮਸੀਹ ਨੂੰ ਕੱਲ ਅਦਾਲਤ ਨੇ ਪੁੱਛਿਆ ਸੀ ਤੁਸੀਂ ਇੱਥੇ ਉੱਥੇ ਕਿਉਂ ਵੇਖ ਰਹੇ ਸੀ । ਤਾਂ ਮਸੀਹ ਦੇ ਵਕੀਲ ਮੁਕੁਲ ਰੋਹਤਗੀ ਨੇ ਜਵਾਬ ਦਿੱਤਾ ਕਿ ਹੰਗਾਮਾ ਮੱਚ ਰਿਹਾ ਸੀ,ਮਸੀਹ ਇਹ ਹੀ ਚੈੱਕ ਕਰ ਰਹੇ ਸੀ ਕਿ ਕੈਮਰਾ ਕੰਮ ਕਰ ਰਿਹਾ ਹੈ ਜਾਂ ਨਹੀਂ। ਅਜਿਹਾ ਨਹੀਂ ਹੈ ਕਿ ਕੋਈ ਗੁਨਾਹਗਾਰ ਹੀ ਕੈਮਰੇ ਦੇ ਵੱਲ ਵੇਖ ਰਿਹਾ ਹੋਵੇ। ਉਨ੍ਹਾਂ ਨੂੰ ਹਸਤਾਖਰ ਕਰਨ ਦਾ ਅਧਿਕਾਰ ਹੈ । ਪਹਿਲੇ ਬੈਲਟ ਵਿੱਚ ਛੋਟੀ ਬਿੰਦੀ ਹੈ । ਕੁਝ ਬੈਲੇਡ ਉੱਤੋਂ ਜੁੜੇ ਅਤੇ ਮੁੜੇ ਸਨ । ਇਹ ਵੀ ਵੇਖ ਦੇ ਹੋਏ ਮਸੀਹ ਨੇ ਉਨ੍ਹਾਂ ਨੂੰ ਰੱਦ ਕਰਨ ਲਈ ਨਿਸ਼ਾਨ ਲਗਾਏ ਸਨ। ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿਸੇ ਇੱਕ ਦੀ ਗਲਤੀ ਦਾ ਖਾਮਿਆਜਾ ਦੂਜੇ ਨੂੰ ਨਹੀਂ ਭੁਗਤਨਾ ਚਾਹੀਦਾ ਹੈ । ਮਸੀਹ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਬਚਾ ਰਿਹਾ ਹੈ । ਸੁਪਰੀਮ ਕੋਰਟ ਦੇ ਸਾਹਮਣੇ ਵੀ ਇਹ ਹੀ ਕੀਤਾ ।