ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ (Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਹੁਣ ਮਾਨ ਸਰਕਾਰ (Mann Government) ਨੂੰ ਨਵੇਂ ਮਸਲੇ ਉੱਤੇ ਘੇਰਿਆ ਹੈ। ਵੜਿੰਗ ਨੇ ਦਵਾਈਆਂ (Medicines) ਖ਼ਤਮ ਹੋਣ ਦੇ ਇੱਕ ਨਵੇਂ ਮਸਲੇ ਨੂੰ ਉਭਾਰਦਿਆਂ ਕਿਹਾ ਕਿ ਮੁਹੱਲਾ ਕਲੀਨਿਕ (Mohalla Clinic) ਖੋਲ੍ਹ ਕੇ ਮਾਨ ਸਰਕਾਰ ਸਿਹਤ ਸੇਵਾਵਾਂ ਦਾ ਢਾਂਚਾ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਟਿਆਲਾ (Patiala) ਦੇ ਰਜਿੰਦਰਾ ਹਸਪਤਾਲ (Rajindra Hospital) ਵਿਚ ਮਰੀਜ਼ਾਂ (Patients) ਨੂੰ ਦਵਾਈਆਂ ਨਹੀਂ ਮਿਲ ਰਹੀਆਂ ਹਨ, ਜਿਸ ਕਾਰਨ ਮਰੀਜ਼ ਪਰੇਸ਼ਾਨ ਹੋ ਰਹੇ ਹਨ।
ਰਾਜਾ ਵੜਿੰਗ ਵੱਲੋਂ ਇੱਕ ਅਖ਼ਬਾਰ ਦੀ ਖ਼ਬਰ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਮਾਲਵਾ ਦੇ ਮੰਨੇ ਪ੍ਰਮੰਨੇ ਪਟਿਆਲਾ ਸਥਿਤ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਮੈਡੀਕਲ ਸੇਵਾਵਾਂ ਆਖ਼ਰੀ ਸਾਹ ਉੱਤੇ ਹਨ। ਹਾਲਾਤ ਇਹ ਹਨ ਕਿ ਹਸਪਤਾਲ ਨੂੰ ਪਿਛਲੇ ਦੋ ਮਹੀਨਿਆਂ ਤੋਂ ਦਵਾਈਆਂ ਦੀ ਸਪਲਾਈ ਬੰਦ ਹੈ। ਖ਼ਬਰ ਮੁਤਾਬਕ ਹਸਪਤਾਲ ਦੇ ਸੁਪਰ ਸਪੈਸ਼ਲਿਟੀ ਬਲਾੱਕ ਵਿੱਚ ਜ਼ਿਆਦਾਤਾਰ ਵਿਭਾਗਾਂ ਵਿੱਚ ਮਾਹਿਰ ਹੀ ਨਹੀਂ ਹਨ, ਜਿਸ ਕਰਕੇ ਮਰੀਜ਼ਾਂ ਦੀ ਜਾਂਚ ਦਾ ਕੰਮ ਬੰਦ ਹੈ। ਡਾਕਟਰਾਂ ਵੱਲੋਂ ਲਿਖੀਆਂ ਗਈਆਂ ਦਵਾਈਆਂ ਮਰੀਜ਼ਾਂ ਨੂੰ ਬਾਹਰ ਤੋਂ ਖਰੀਦਣੀਆਂ ਪੈ ਰਹੀਆਂ ਹਨ।
To 'MARKET' @AamAadmiParty Mohalla Clinics, @AAPPunjab govt is doing everything possible to ensure collapse of existing health system in Punjab.
Medicines are not available even in Rajindra Hospital Patiala. Same is the case with other govt hospitals across Punjab.People suffer pic.twitter.com/KdRkxHQliu— Amarinder Singh Raja Warring (@RajaBrar_INC) September 9, 2022
ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੌਜੂਦਾ ਸਥਿਤੀ
- ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਸਿਰਫ਼ ਪਟਿਆਲਾ ਤੋਂ ਹੀ ਨਹੀਂ, ਬਲਕਿ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਮਰੀਜ਼ ਆਉਂਦੇ ਹਨ।
- ਰਜਿੰਦਰਾ ਹਸਪਤਾਲ ਵਿੱਚ ਰੋਜ਼ਾਨਾ ਕਰੀਬ 1200 ਮਰੀਜ਼ਾਂ ਦੀ ਓਪੀਡੀ ਹੁੰਦੀ ਹੈ।
- ਜੁਲਾਈ ਮਹੀਨੇ ਤੋਂ ਹਸਪਤਾਲ ਵਿੱਚ ਦਵਾਈਆਂ ਦੀ ਸਪਲਾਈ ਬੰਦ ਹੈ।
- ਰਜਿੰਦਰਾ ਹਸਪਤਾਲ ਦੇ ਅਧਿਕਾਰੀ ਖੁਦ ਮੰਨ ਰਹੇ ਹਨ ਕਿ ਇਸ ਸਮੇਂ ਹਸਪਤਾਲ ਦੀ ਡਿਸਪੈਂਸਰੀ ਬਿਨਾਂ ਦਵਾਈਆਂ ਤੋਂ ਚੱਲ ਰਹੀ ਹੈ।
- ਹਸਪਤਾਲ ਕੋਲ ਸਿਰਫ਼ ਐਮਰਜੈਂਸੀ ਵਿੱਚ ਇਸਤੇਮਾਲ ਕਰਨ ਦੇ ਲਈ ਕੁਝ ਜ਼ਰੂਰੀ ਡਰੱਗਜ਼ ਤੋਂ ਇਲਾਵਾ ਐਂਟੀ ਰੈਬਿਜ਼, ਐਂਟੀ ਵਿਨਮ ਅਤੇ ਹੈਪੇਟਾਈਟਿਸ ਬੀ ਅਤੇ ਸੀ ਦੇ ਇਲਾਜ ਦੀਆਂ ਦਵਾਈਆਂ ਹੀ ਉਪਲੱਬਧ ਹਨ।
- ਹਸਪਤਾਲ ਦੇ ਸੁਪਰ ਸਪੈਸ਼ਲਿਟੀ ਬਲਾੱਕ ਵਿੱਚ ਜ਼ਿਆਦਾਤਾਰ ਵਿਭਾਗਾਂ ਜਿਵੇਂ ਕਿ ਨਿਊਰੋ ਸਰਜਰੀ, ਗੈਸਟਰੋਐਂਟਰੋਲੋਜੀ, ਨਿਊਰੋਲੋਜੀ ਅਤੇ ਨੇਫਰੋਲੋਜੀ ਵਿੱਚ ਮਾਹਿਰ ਹੀ ਨਹੀਂ ਹਨ।