Punjab

ਪੰਜਾਬ ਵਿੱਚ ਧੁੱਪ ਅਤੇ ਬੱਦਲਾਂ ਦੀ ਲੁਕਣਮੀਚੀ

‘ਦ ਖਾਲਸ ਬਿਉਰੋ : ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਅੱਲਗ-ਅੱਲਗ ਹਿੱਸਿਆਂ ਵਿੱਚ ਪੈ ਰਹੇ ਮੀਂਹ ਕਾਰਣ ਜਿਥੇ ਤਾਪਮਾਨ ਵਿੱਚ ਕਾਫ਼ੀ ਕਮੀ ਆਈ ਹੈ ਤੇ ਠੰਢ ਨੇ ਕਾਫੀ ਜੋਰ ਫੜਿਆ ਹੈ,ਓਥੇ ਆਮ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਇਆ। ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਅੱਜ ਲਿਸ਼ਕਵੀਂ ਧੁੱਪ ਵੀ ਨਿਕਲੀ,ਜਿਸ ਨਾਲ ਲੋਕਾਂ ਨੂੰ ਸ਼ੀਤ ਲਹਿਰ ਤੋਂ ਕੁਝ ਰਾਹਤ ਮਿਲੀ ਪਰ ਕੁਝ ਖਿਤੇ ਅਜੇ ਵੀ ਬਾਰਸ਼ ਦੀ ਮਾਰ ਹੇਠ ਸਨ।ਮੌਸਮ ਵਿਭਾਗ ਅਨੁਸਾਰ ਜਨਵਰੀ ਮਹੀਨੇ ਹੋਣ ਵਾਲੀ ਇਹ ਬਾਰਿਸ਼ ਦੇ ਅਗਲੇ 24 ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ।ਇਸ ਬਾਰਿਸ਼ ਦੀ ਵਜਾ ਭੂਮੱਧ ਸਾਗਰ ਖੇਤਰ ਤੋਂ ਉਠਣ ਵਾਲੇ ਤੂਫਾਨਾਂ ਦੇ ਉਠਣ  ਨਾਲ ਪੈਦਾ ਹੋਈ ਗੜਬੜੀ ਹੈ।ਇਹ ਮੀਂਹ ਹਾਲੇ ਤੱਕ ਫ਼ਸਲਾਂ ਲਈ ਬਹੁਤ ਲਾਹੇਵੰਦ ਸਾਬਿਤ ਹੋ ਰਿਹਾ ਹੈ।