ਬਿਊਰੋ ਰਿਪੋਰਟ : ਸੰਨੀ ਦਿਉਲ ਦੀ ਫਿਲਮ ‘ਗਦਰ 2’ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ । ਫਿਲਮ ਨਾਲ ਜੜੇ ਅਦਾਕਾਰ ਪਹਿਲੀ ਫਿਲਮ ਦੀ ਸਫਲਤਾਂ ਤੋਂ ਬਾਅਦ ਦੂਜੀ ਨੂੰ ਵੀ ਉਨ੍ਹਾਂ ਹੀ ਪਿਆਰ ਮਿਲਣ ਦੀ ਉਮੀਦ ਕਰ ਰਹੇ ਹਨ । ਅਕਸਰ ਮੀਡੀਆ ਤੋਂ ਸ਼ਰਮਾਉਣ ਵਾਲੇ ਸੰਨੀ ਦਿਉਲ ਫਿਲਮ ਦੇ ਪ੍ਰਮੋਸ਼ਨ ਦੇ ਲਈ ਪੂਰੀ ਜਾਨ ਲੱਗਾ ਰਹੇ ਹਨ। ਗਦਨ 2 ਦਾ ਟ੍ਰੇਲਰ ਲਾਂਚ ਹੋਣ ਤੋਂ ਬਾਅਦ ਸੰਨੀ ਦਿਉਲ ਦੇ ਇੱਕ ਬਿਆਨ ਨਾਲ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ । ਉਨ੍ਹਾਂ ਨੇ ਇਹ ਬਿਆਨ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈਕੇ ਦਿੱਤਾ । ਹਾਲਾਂਕਿ ਸੰਨੀ ਦਾ ਇਹ ਬਿਆਨ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਲਈ ਪਰ ਕੁਝ ਨਫਰਤੀਆਂ ਨੂੰ ਸੰਨੀ ਦਾ ਬਿਆਨ ਹਜ਼ਮ ਨਹੀਂ ਹੋਇਆ ਅਤੇ ਉਨ੍ਹਾਂ ਨੇ ਜ਼ਹਿਰ ਉਗਲਨਾ ਸ਼ੁਰੂ ਕਰ ਦਿੱਤਾ । ਇਸ ਦੌਰਾਨ ਟ੍ਰੇਲਰ ਰਿਲੀਜ਼ ਸਮੇਂ ਸੰਨੀ ਦਿਉਲ ਦੀਆਂ ਅੱਖਾਂ ਵੀ ਭਿੱਜ ਗਈਆਂ । ਉਨ੍ਹਾਂ ਦੀ ਫਿਲਮ ਵਿੱਚ ਹੀਰੋਈਨ ਅਮੀਸ਼ਾ ਪਟੇਲ ਨੇ ਸੰਨੀ ਦੀ ਅੱਖਾਂ ਵਿੱਚੋਂ ਹੰਝੂ ਸਾਫ ਕੀਤੇ ।
पाकिस्तान दुश्मन देश नहीं है, प्यार वाला देश है
ये बात शाहरुख खान नहीं बोल सकते, नहीं तो boycott गैंग, भावनाएं आहत, पाकिस्तान चले जाओ, शुरू हो जाएंगे
लेकिन BJP सांसद हैं बोल सकते हैं
पाकिस्तान या पाकिस्तानी दुश्मन नहीं है इनके लिए… #SunnyDeol #Gadar2pic.twitter.com/qEDSn0a7uS— Abhishek Anand (@TweetAbhishekA) July 26, 2023
ਸੰਨੀ ਦਿਉਲ ਦੇ ਇਸ ਬਿਆਨ ਤੋਂ ਨਫਰਤੀ ਨਰਾਜ਼
ਸੰਨੀ ਦਿਉਲ ਨੇ ਗਦਰ 2 ਦੇ ਟ੍ਰੇਲਰ ਦੇ ਰਿਲੀਜ਼ ਦੌਰਾਨ ਕਿਹਾ ਸਿਆਸੀ ਵਜ੍ਹਾ ਨਾਲ ਭਾਰਤ ਅਤੇ ਪਾਕਿਸਤਾਨ ਦੇ ਲੋਕ ਇੱਕ ਦੂਜੇ ਨੂੰ ਨਫਰਤ ਕਰ ਰਹੇ ਹਨ । ਜਨਤਾ ਨਹੀਂ ਚਾਉਂਦੀ ਹੈ ਕਿ ਅਸੀਂ ਆਪਸ ਵਿੱਚ ਲੜੀਏ,ਸੰਨੀ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦੇ ਲੋਕ ਆਖਿਰ ਇੱਕ ਹੀ ਮਿੱਟੀ ਤੋਂ ਨਿਕਲੇ ਹਨ । ਸੰਨੀ ਦਾ ਇਹ ਸਟੇਟਮੈਂਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਨਫਰਤ ਪਸੰਦ ਲੋਕ ਸੋਸ਼ਲ ਮੀਡੀਆ ‘ਤੇ ਜ਼ਹਿਰ ਉਗਲ ਦੇ ਹੋਏ ਕਹਿ ਰਹੇ ਹਨ ਕਿ ‘ਫਿਲਮ ਨੂੰ ਵੇਖਣ ਦੀ ਪਲਾਨਿੰਗ ਕਰ ਰਹੇ ਸੀ ਪਰ ਸੰਨੀ ਦੇ ਬਿਆਨ ਨੇ ਦਿਲ ਤੋੜ ਦਿੱਤਾ’ । ਇੱਕ ਯੂਜ਼ਰ ਨੇ ਲਿਖਿਆ ਇਸ ਡਾਇਲਾਗ ਨਾਲ ਫਿਲਮ ਫਲਾਪ ਹੋ ਗਈ । ‘ਸੰਨੀ ਭਾਜੀ ਦੂਜਾ ਪਾਰਟ ਬਣਾਉਣ ਤੋਂ ਪਹਿਲਾਂ ਪਹਿਲਾਂ ਪਾਰਟ ਵੀ ਵੇਖ ਲੈਂਦੇ’ । ‘ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਮੂਵੀ ਨੂੰ ਥਿਏਟਰ ਵਿੱਚ ਵੇਖਣ ਦਾ ਮਨ ਸੀ ਪਰ ਸੰਨੀ ਦਿਉਲ ਦੇ ਇਸ ਸਟੇਟਮੈਂਟ ਨੇ ਮੇਰੇ 700-800 ਰੁਪਏ ਬਰਬਾਦ ਹੋਣ ਤੋਂ ਬਚਾ ਲਏ ਬਹੁਤ ਧੰਨਵਾਰ ਸੰਨੀ ਦਿਉਲ’। ਯਾਨੀ ਕੁੱਲ ਮਿਲਾਕੇ ਇਹ ਉਹ ਲੋਕ ਹਨ ਜੋ ਸੰਨੀ ਦਿਉਲ ਦੇ ਮੂੰਹ ਤੋਂ ਪਾਕਿਸਤਾਨ ਦੀ ਬੁਰਾਈ ਸੁਣ ਕੇ ਤਾਲੀਆਂ ਵਜਾਉਣਾ ਚਾਹੁੰਦੇ ਸਨ । ਯਾਨੀ ਨਫਰਤੀ ਭਾਸ਼ਾ ਉਨ੍ਹਾਂ ਨੂੰ ਸਕੂਨ ਦਿੰਦੀ ਹੈ ਪਰ ਉਹ ਭੁੱਲ ਗਏ ਹਨ ਕਿ ਜ਼ਹਿਰੀਲੀ ਭਾਸ਼ਾ ਕਿਸੇ ਨੂੰ ਜ਼ਿੰਦਗੀ ਨਹੀਂ ਦਿੰਦੀ ਹੈ ਬਲਕਿ ਕਈਆਂ ਦੀ ਜ਼ਿੰਦਗੀ ਲੈ ਸਕਦੀ ਹੈ।
#SunnyDeol gets emotional after watching #Gadar2 trailer with fans in Mumbai. @ameeshapatel9 wipes his tears on the stage#gadar2trailer @iamsunnydeol @ameesha_patel pic.twitter.com/MAOt9eILpU
— India.com (@indiacom) July 26, 2023
ਸੰਨੀ ਦਿਊਲ ਦਾ ਪੂਰਾ ਬਿਆਨ
ਸੰਨੀ ਦਿਉਲ ਨੇ ਟ੍ਰੇਲਰ ਦੇ ਲਾਂਚ ‘ਤੇ ਕਿਹਾ ‘ਕੁੱਝ ਲਿਜਾਉਣ ਜਾਂ ਫਿਰ ਲੈਣ-ਦੇਣ ਦੀ ਗੱਲ ਨਹੀਂ ਹੁੰਦੀ ਹੈ ਗੱਲ ਹੁੰਦੀ ਹੈ ਇਨਸਾਨੀਅਤ ਦੀ । ਝਗੜੇ ਨਹੀਂ ਹੋਣੇ ਚਾਹੀਦੇ ਹਨ,ਦੋਵੇ ਪਾਸੇ ਉਨ੍ਹਾਂ ਹੀ ਪਿਆਰ ਹੋਣਾ ਚਾਹੀਦਾ ਹੈ… ਇਹ ਸਿਆਸੀ ਖੇਡ ਹੁੰਦਾ ਹੈ ਜੋ ਨਫਰਤਾਂ ਪੈਦਾ ਕਰਦਾ ਹੈ । ਤੁਸੀਂ ਫਿਲਮ ਵਿੱਚ ਵੀ ਇਹ ਵੀ ਵੇਖੋਗੇ,ਜਨਤਾ ਨਹੀਂ ਚਾਹੁੰਦੀ ਹੈ ਕਿ ਅਸੀਂ ਇੱਕ ਦੂਜੇ ਨਾਲ ਝਗੜਾ ਕਰੀਏ ਆਖਿਰ ਹੈ ਸਾਰੇ ਇਸੇ ਮਿੱਟੀ ਦੇ’।
ਭਾਵੁਕ ਹੋਏ ਸੰਨੀ ਦਿਉਲ
ਆਪਣੇ ਦਮਦਾਰ ਡਾਇਲਾਗ ਡਿਲੀਵਰੀ ਅਤੇ ਮਜ਼ਬੂਤ ਸ਼ਰੀਰ ਨਾਲ ਸਖਤ ਨਜ਼ਰ ਆਉਣ ਵਾਲੇ ਸੰਨੀ ਦਿਉਲ ਕਿੰਨੇ ਭਾਵੁਕ ਉਨ੍ਹਾਂ ਦੇ ਪਿਤਾ ਧਰਮਿੰਦਰ ਕਈ ਵਾਰ ਇਸ ਦਾ ਜ਼ਿਕਰ ਕਰ ਚੁੱਕੇ ਹਨ । ਗਦਰ 2 ਦੀ ਰਿਲੀਜ਼ ਵੇਲੇ ਇਹ ਨਜ਼ਰ ਵੀ ਆਇਆ । ਟ੍ਰੇਲਰ ਲਾਂਚ ਹੋਣ ਤੋਂ ਬਾਅਦ ਜਿਸ ਤਰ੍ਹਾਂ ਲੋਕਾਂ ਨੇ ਕੁਮੈਂਟ ਕੀਤੇ ਉਹ ਭਾਵੁਕ ਹੋ ਗਏ ਅਤੇ ਅੱਖਾਂ ਭਰ ਆਇਆ । ਗਦਰ 2 ਵਿੱਚ ਉਨ੍ਹਾਂ ਦੀ ਪਤਨੀ ਸਕੀਨਾ ਦਾ ਰੋਲ ਨਿਭਾ ਰਹੀ ਅਮੀਸ਼ਾ ਪਟੇਲ ਝੱਟ ਸੰਨੀ ਦਿਉਲ ਕੋਲ ਪਹੁੰਚ ਗਈ ਅਤੇ ਉਨ੍ਹਾਂ ਦੇ ਅੱਥਰੂ ਸਾਫ ਕੀਤੇ । ਸੰਨੀ ਦਿਉਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇੱਕ ਪਾਸੇ ਜਿੱਥੇ ਨਫਰਤ ਫੈਲਾਉਣ ਵਾਲੇ ਸੰਨੀ ਦਿਉਲ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ ਉਧਰ ਸੰਨੀ ਦੇ ਇਸ ਰੂਪ ਨੂੰ ਵੇਖ ਕੇ ਉਨ੍ਹਾਂ ਦੇ ਕਈ ਨਵੇਂ ਫੈਨਸ ਵੀ ਬਣ ਗਏ ਹਨ ਜੋ ਨਫਰਤ ਨੂੰ ਨਹੀਂ ਬਲਕਿ ਪਿਆਰ ਵਿੱਚ ਯਕੀਨ ਰੱਖ ਦੇ ਹਨ ।