The Khalas Tv Blog Punjab ਸੰਨੀ ਦਿਉਲ ਨੇ 2024 ‘ਚ ਚੋਣ ਲੜਨ ਤੋਂ ਮਨਾ ਕੀਤਾ ! ਕਿਹਾ ਜਦੋਂ ਮੈਂ ਪਾਰਲੀਮੈਂਟ ਜਾਂਦਾ ਸੀ ਤਾਂ ਮੈਨੂੰ ਇਹ … ਲੱਗਦਾ ਸੀ !
Punjab

ਸੰਨੀ ਦਿਉਲ ਨੇ 2024 ‘ਚ ਚੋਣ ਲੜਨ ਤੋਂ ਮਨਾ ਕੀਤਾ ! ਕਿਹਾ ਜਦੋਂ ਮੈਂ ਪਾਰਲੀਮੈਂਟ ਜਾਂਦਾ ਸੀ ਤਾਂ ਮੈਨੂੰ ਇਹ … ਲੱਗਦਾ ਸੀ !

ਬਿਉਰੋ ਰਿਪੋਰਟ :: ਗੁਰਦਾਸਪੁਰ ਤੋਂ ਐੱਮ ਪੀ ਸੰਨੀ ਦਿਉਲ ਨੇ 2024 ਵਿੱਚ ਲੋਕ-ਸਭਾ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ । ਫ਼ਿਲਮ ਗ਼ਦਰ 2 ਦੇ ਬਾਕਸ ਆਫ਼ਿਸ ‘ਤੇ ਹਿੱਟ ਹੋਣ ਤੋਂ ਬਾਅਦ ਸੰਨੀ ਦਿਉਲ ਨੇ ਸਿਆਸਤ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਕਿਹਾ ਮੈਂ ਅਦਾਕਾਰ ਦੇ ਤੌਰ ‘ਤੇ ਕੰਮ ਕਰਾਂਗਾ । ਸੰਨੀ ਦਿਉਲ ਨੇ ਕਿਹਾ ਤੁਸੀਂ ਇੱਕ ਜੌਬ ਕਰ ਸਕਦੇ ਹੋ ਮਲਟੀਪਲ ਜੌਬ ਨਹੀਂ ਕਰ ਸਕਦੇ ਹੋ, ਮੈ ਜਦੋਂ ਸਿਆਸਤ ਵਿੱਚ ਆਇਆ ਸੀ ਤਾਂ ਸੋਚਿਆ ਸੀ ਕਿ ਕੁਝ ਬਿਹਤਰ ਕਰਾਂਗਾ ਪਰ ਮੈ ਸੋਚਿਆ ਕਿ ਮੈਂ ਐਕਟਰ ਦੇ ਜ਼ਰੀਏ ਵੀ ਲੋਕਾਂ ਲਈ ਕੁਝ ਕਰ ਸਕਦਾ ਹਾਂ, ਕਿਉਂਕਿ ਜਨਤਾਂ ਦਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਹੈ।

ਅਦਾਕਾਰ ਬਣ ਕੇ ਦੇਸ਼ ਦੀ ਚੰਗੀ ਸੇਵਾ ਕਰ ਸਕਦਾ ਹਾਂ

ਸੰਨੀ ਦਿਉਲ ਨੇ ਕਿਹਾ ਅਦਾਕਾਰ ਰਹਿੰਦੇ ਹੋਏ ਜੋ ਮੇਰਾ ਦਿਲ ਕਰੇਗਾ ਉਹ ਮੈਂ ਕਰ ਸਕਦਾ ਹਾਂ ਅਤੇ ਸਿਆਸਤ ਵਿੱਚ ਮੈਂ ਅਜਿਹਾ ਨਹੀਂ ਕਰ ਸਕਦਾ, ਮੈਨੂੰ ਕਰਨਾ ਪਏ ਤਾਂ ਮੈਰੇ ਤੋਂ ਬਰਦਾਸ਼ਤ ਨਹੀਂ ਹੁੰਦਾ । ਮੈਂ ਪਾਰਲੀਮੈਂਟ ਜਾਂਦਾ ਹਾਂ ਤਾਂ ਮੈਨੂੰ ਲੱਗ ਦਾ ਹੈ ਕਿ ਦੇਸ਼ ਚਲਾਉਣ ਵਾਲੇ ਲੋਕ ਬੈਠੇ ਹਨ । ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਹਨ । ਪਰ ਉਹ ਕਿਵੇਂ ਦਾ ਵਤੀਰਾ ਕਰ ਰਹੇ ਹਨ, ਉਹ ਦੂਜਿਆਂ ਨੂੰ ਬੋਲ ਦੇ ਹਨ ਪਰ ਆਪਣਾ ਵਤੀਰਾ ਵੇਖਣ।

ਜਦੋਂ ਚੀਜ਼ਾਂ ਠੀਕ ਨਹੀਂ ਨਜ਼ਰ ਆਉਂਦੀਆਂ ਹਨ ਤਾਂ ਲੱਗਦਾ ਹੈ ਕਿ ਮੈਂ ਕਿਧਰੇ ਹੋਰ ਚਲਾ ਜਾਵਾ। ਮੈਂ 2024 ਵਿੱਚ ਕੋਈ ਚੋਣ ਨਹੀਂ ਲੜਾਂਗਾ । ਮੇਰੀ ਚੋਣ ਅਦਾਕਾਰ ਦੇ ਰੂਪ ਵਿੱਚ ਹੀ ਰਹੇਗੀ,ਮੈਂ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦਾ ਰਹਾਂਗਾ,ਜਿਵੇਂ ਮੈਂ ਕਰਦਾ ਆ ਰਿਹਾ ਸੀ। ਮੈਨੂੰ ਯਕੀਨ ਹੈ ਕਿ ਇੱਕ ਅਦਾਕਾਰ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਨੌਜਵਾਨਾਂ ਅਤੇ ਦੇਸ਼ ਦੀ ਸੇਵਾ ਕਰ ਸਕਦਾ ਹਾਂ।

ਸਾਡੇ ਪਰਿਵਾਰ ਨੂੰ ਸੂਟ ਨਹੀਂ ਕਰਦੀ ਹੈ ਸਿਆਸਤ

ਸੰਨੀ ਦਿਉਲ ਨੇ ਕਿਹਾ ਕਿ ਸਿਆਸਤ ਉਨ੍ਹਾਂ ਦੇ ਪਰਿਵਾਰ ਨੂੰ ਸੂਟ ਨਹੀਂ ਕਰਦੀ ਹੈ। ਪਹਿਲਾਂ ਪਿਤਾ ਧਰਮਿੰਦਰ ਅਤੇ ਹੁਣ ਮੈਂ,ਸੰਨੀ ਦਿਉਲ ਨੇ ਕਿਹਾ ਜੇਕਰ 2024 ਵਿੱਚ ਬੀਜੇਪੀ ਚੋਣ ਲੜਨ ਦੇ ਲਈ ਕਹਿੰਦੀ ਹੈ ਤਾਂ ਉਹ ਮਨਾ ਕਰ ਦੇਣਗੇ । ਜੋ ਉਹ ਨਹੀਂ ਕਰ ਸਕਦੇ ਹਨ,ਕਈ ਵਾਰ ਕਰਕੇ ਵੇਖ ਲਿਆ ਹੈ । ਉਹ ਸਿਆਸਤ ਨਹੀਂ ਕਰ ਸਕਦੇ ਹਨ ਅਤੇ ਨਾ ਹੀ ਕਰਨਾ ਚਾਹੁੰਦੇ ਹਨ,ਇਹ ਉਨ੍ਹਾਂ ਦੀ ਮਰਜ਼ੀ ਹੈ ।

Exit mobile version