Punjab

ਲੌਂਗੋਵਾਲ ਕਿਸਾਨ ‘ਚ ਪੁਲਿਸ ਨੇ ਕੀਤੀ ਵੱਡੀ ਕਾਰਵਾਈ , 18 ਜਾਣਿਆਂ ‘ਤੇ ਪਰਚਾ ਦਰਜ…..

Longowal farmer death case: Police took major action..

ਸੰਗਰੂਰ : ਬੀਤੇ ਦਿਨ ਸੰਗਰੂਰ ਜ਼ਿਲ੍ਹੇ ਦੇ ਬਡਬਰ ਟੋਲ ਪਲਾਜੇ ਵਿਖੇ ਧਰਨੇ ਦੌਰਾਨ ਪੁਲਿਸ ਅਤੇ ਕਿਸਾਨਾਂ ਦੀ ਝੜਪ ਦੌਰਾਨ ਇੱਕ ਕਿਸਾਨ ਦੀ ਮੌਤ, ਕਈ ਹੋਰ ਕਿਸਾਨ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੇ ਸਬੰਧ ਨੇ ਥਾਣਾ ਲੌਂਗੋਵਾਲ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇਰਾਦਾ ਕਤਲ ਸਮੇਤ ਹੋਰ ਕਈ ਗੰਭੀਰ ਧਾਰਾਵਾਂ ਤਹਿਤ 18 ਜਾਣਿਆਂ ਦੇ ਸਿੱਧੇ ਨਾਮ ਤਹਿਤ ਅਤੇ 30-35 ਨਾਮਾਲੂਮ ਵਿਅਕਤੀਆਂ ਉੱਤੇ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਇਨ੍ਹਾਂ ਸਾਰਿਆਂ ਉੱਤੇ 307, 323, 353, 186, 148, 149 IPC ਤਹਿਤ ਕੇਸ ਦਰਜ ਹੋਏ ਹਨ।

ਐਫਆਈਆਰ ਦੀ ਕਾਪੀ ਦੇ ਮੁਤਾਬਕ ਪੁਲਿਸ ਨੇ ਕਿਹਾ ਕਿ ਸੰਗਰੂਰ ਲੌਂਗੋਵਾਲ ‘ਚ ਕਿਸਾਨਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਈ ਕਿਸਾਨਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਚੰਡੀਗੜ੍ਹ ਜਾਣ ਦੀ ਪ੍ਰੋਗਰਾਮ ਉਲੀਕਿਆ ਹੋਇਆ ਸੀ। ਪੁਲਿਸ ਨੇ ਕਿਹਾ ਕਿ ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਲੌਂਗੋਵਾਲ ਦੇ ਪ੍ਰਧਾਨ ਜਸਵਿੰਦਰ ਸਿੰਘ ਉਰਫ਼ ਸੋਮਾ ਨੇ ਆਪਣੇ ਵਰਕਰਾਂ ਨਾਲ ਸਰਕਾਰ ਵਿਰੋਧੀ ਨਾਅਰੇ ਲਗਾ ਕੇ ਅੱਗੇ ਵਧਣਾ ਸ਼ੁਰੂ ਕੀਤਾ।

ਐਫਆਈਆਰ ਕਾਪੀ ਮੁਤਾਬਕ ਕਿਸਾਨ ਆਗੂ ਨੇ ਆਪਣੇ ਭੜਕਾਓ ਭਾਸ਼ਣ ਨਾਲ ਵਰਕਰਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਟਰੈਕਟਰ-ਟਰਾਲੀਆਂ ਨੂੰ ਪੁਲਿਸ ਮੁਲਾਜ਼ਮਾਂ ਉੱਤੇ ਚੜ੍ਹਾਉਣ ਲਈ ਕਿਹਾ । ਪ੍ਰਦਰਸ਼ਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖ਼ਿਲਾਫ਼ 307 ,323,353,186,148,149 ਧਾਰਾ ਦੇ ਅਧੀਨ ਪਰਤਾ ਦਰਜ ਕੀਤਾ ਹੈ।

ਐਫਆਈਆਰ ਕਾਪੀ ਵਿੱਚ ਸੁੱਖਾ ਸਿੰਘ, ਬਲਜਿੰਦਰ ਸਿੰਘ, ਪਰਦੀਪ ਸਿੰਘ, ਅਮਰ ਸਿੰਘ , ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਰਾਜਪਾਲ ਸਿੰਘ, ਪ੍ਰਿਥਵੀ ਸਿੰਘ, ਜੁਝਾਰ ਸਿੰਘ , ਹੈਪੀ ਨਮੋਲ , ਲਖਬੀਰ ਸਿੰਘ, ਕਮਲਜੀਤ ਸਿੰਘ , ਬਲਦੇਵ ਸਿੰਘ , ਬਾਰਾ ਸਿੰਘ, ਦਰਬਾਰਾ ਸਿੰਘ ਅਤੇ ਗੁਰਮੇਲ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਐਫਆਈਆਰ ਕਾਪੀ ਵਿੱਚ 30-35 ਨਾਮਾਲੂਮ ਵਿਅਕਤੀਆਂ ਉੱਤੇ ਵੀ ਕੇਸ ਦਰਜ ਕਰਨ ਦਾ ਜ਼ਿਕਰ ਹੈ।