ਚੰਡੀਗੜ੍ਹ : ਪਾਰਲੀਮੈਂਟ ’ਚ ਲੰਘੇ ਬਜਟ ਸੈਸ਼ਨ ਦੌਰਾਨ ਲੋਕ ਸਭਾ ਮੈਂਬਰਾਂ ਦਾ ਹਾਜ਼ਰੀ ਵੇਰਵਾ ਸਾਹਮਣੇ ਆਇਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਵਿੱਚ ਸਭ ਤੋਂ ਘੱਟ ਹਾਜ਼ਰੀ ਲਈ ਪੰਜਾਬ ਦੇ ਲੋਕ ਸਭਾ ਮੈਂਬਰਾਂ ਦੀ ਹੈ। ਇਨ੍ਹਾਂ ਵਿੱਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਸਨੀ ਦਿਓਲ(Sunny Deol) ਪਹਿਲੇ ਨੰਬਰ ਉੱਤੇ ਅਤੇ ਸੁਖਬੀਰ ਬਾਦਲ(Sukhbir Badal) ਦੂਜੇ ਨੰਬਰ ‘ਤੇ ਹਨ।
ਸੰਨੀ ਦਿਓਲ ਦੀ ਹਾਜ਼ਰੀ
ਭਾਜਪਾ ਸਾਂਸਦ ਸੰਨੀ ਦਿਓਲ ਦੀ ਹੁਣ ਤੱਕ ਦੀ ਸਮੁੱਚ ਹਾਜ਼ਰੀ ਸਿਰਫ 20 ਫੀਸਦੀ ਹੀ ਰਹੀ ਹੈ। 31 ਮਾਰਚ ਤੋਂ ਲੈ ਕੇ 6 ਅਪਲੈਲ ਤੱਕ ਚੱਲੇ ਪਾਰਲੀਮੈਂਟ ਸੈਸ਼ਨ ਵਿੱਚ 23 ਬੈਠਕਾਂ ਹੋਈਆਂ। ਇਨ੍ਹਾਂ ਵਿੱਚ ਸੰਨੀ ਦੀ 21 ਦਿਨ ਗੈਰ ਹਾਜ਼ਰ ਰਹੇ ਅਤੇ ਸਿਰਫ ਦੋ ਦਿਨ ਦੀ ਹੀ ਹਾਜ਼ਰੀ ਭਰੀ।
ਇਨ੍ਹਾਂ ਹੀ ਨਹੀਂ ਸੰਨੀ ਦਿਓਲ ਦੇ ਆਪਣੇ ਗੁਰਦਾਸਪੁਰ ਹਲਕੇ ਵਿੱਚ ਗੈਰ ਹਾਜ਼ਰ ਹੋਣ ਦੇ ਦੋਸ਼ ਲੱਗਦੇ ਰਹੇ। ਉਨ੍ਹਾਂ ਦੀ ਗੁੰਮਸ਼ੁਦਗੀ ਦੇ ਇਸ਼ਤਿਹਾਰ ਵੀ ਸਮੇਂ ਸਮੇਂ ਲੱਗਦੇ ਰਹੇ।
ਸੁਖਬੀਰ ਬਾਦਲ ਦੀ ਹਾਜ਼ਰੀ
ਸੁਖਬੀਰ ਬਾਦਲ ਦੀ ਸੰਨੀ ਦਿਓਲ ਨਾਲੋਂ ਦੋ ਦਿਨ ਦੀ ਹਾਜ਼ਰੀ ਵੱਧ ਹੈ। ਉਹ ਸਿਰਫ ਚਾਰ ਦਿਨ ਹਾਜ਼ਰ ਅਤੇ 19 ਦਿਨ ਗੈਰ ਹਾਜ਼ਰ ਰਹੇ। ਜਦਕਿ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸੰਸਦ ਵਿਚ 15 ਦਿਨ ਹਾਜ਼ਰ ਅਤੇ ਅੱਠ ਦਿਨ ਗ਼ੈਰਹਾਜ਼ਰ ਰਹੀ ਹੈ।