India Punjab

‘ਪਹਿਲਾਂ ਅਰਦਾਸ ਰਹੀ ਪ੍ਰਮਾਤਮਾ ਸਾਰਿਆਂ ਨੂੰ ਸੁਮੱਤ ਬਖਸ਼ੇ!’ ‘ਹੁਣ ਅਰਦਾਸ ਹੋਵੇਗੀ ਕਿ ਤਾਨਾਸ਼ਾਹ ਦਾ ਵਿਨਾਸ਼ ਹੋਵੇ’

Sunita Kejriwal launched 'Kejriwal Ko Ashirwad' campaign, WhatsApp number released...

ਬਿਉਰੋ ਰਿਪੋਰਟ: ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਆਪਣੇ ਪਤੀ ਦੀ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਨੂੰ ਲੈ ਕੇ ਬੀਜੇਪੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਆਪਣੇ ਐਕਸ ਹੈਂਡਲ ਤੋਂ ਪੋਸਟ ਕੀਤੀ ਕਿ ਹੁਣ ਤੱਕ ਮੇਰੀ ਇਹੀ ਅਰਦਾਸ ਰਹੀ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਬੁੱਧੀ ਬਖਸ਼ੇ। ਪਰ ਹੁਣ ਅਰਦਾਸ ਹੋਵੇਗੀ ਕਿ ਤਾਨਾਸ਼ਾਹ ਦਾ ਵਿਨਾਸ਼ ਹੋਵੇ।

ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ ਸਬੰਧੀ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਸੀਐਮ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਕੇਜਰੀਵਾਲ ਦੀ ਫੋਟੋ ਪਾ ਕੇ ਲਿਖਿਆ ਹੈ ਕਿ ਇਹ ਤਸਵੀਰ ਤਾਨਾਸ਼ਾਹੀ ਵਿਰੁੱਧ ਸੰਘਰਸ਼ ਦੀ ਹੈ, ਅਰਵਿੰਦ ਕੇਜਰੀਵਾਲ ਝੁਕੇਗਾ ਨਹੀਂ ਜਿੰਨਾ ਮਰਜ਼ੀ ਅੱਤਿਆਚਾਰ ਕਰ ਲਓ। ਈਡੀ ਅਦਾਲਤ ਤੋਂ ਜ਼ਮਾਨਤ ਤੋਂ ਬਾਅਦ ਸੀਬੀਆਈ ਦੀ ਗ੍ਰਿਫ਼ਤਾਰੀ ਭਾਜਪਾ ਦੇ ਇਸ਼ਾਰੇ ’ਤੇ ਸੀਬੀਆਈ ਦੀ ਸ਼ਰੇਆਮ ਦੁਰਵਰਤੋਂ ਹੈ।

ਇਸ ਤੋਂ ਬਾਅਦ ਸੀਐਮ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸੱਤਾਧਾਰੀ ਬੀਜੇਪੀ ’ਤੇ ਹਮਲਾ ਕੀਤਾ। ਉਨ੍ਹਾਂ ਲਿਖਿਆ-

“ਆਪ ਜਿਸ ਤਰਹ ਸੇ ਆਦਾਬੇ ਸਿਆਸਤ ਭੂਲੇ
ਆਪ ਕਾ ਨਾਮ ਭੀ ਜ਼ਾਲਿਮ ਮੇਂ ਲਿਖਾ ਜਾਏਗਾ।”

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਅੱਜ ਸੰਸਦ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਾਂਝੇ ਭਾਸ਼ਣ ਦਾ ਬਾਈਕਾਟ ਕੀਤਾ। ਪਾਰਟੀ ਆਪਣੇ ਮੁੱਖ ਮੰਤਰੀ ਲਈ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਦੀ ਨਜ਼ਰ ਆਈ। ਆਪ ਆਗੂ ਸੰਜੇ ਸਿੰਘ ਨੇ ਸਮਾਜਵਾਦੀ ਪਾਰਟੀ ਦੇ ਆਗੂਆਂ ਨਾਲ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਦੇ ਸਾਂਸਦ ਵੀ ਮੌਜੂਦ ਰਹੇ। ਸਮਾਜਵਾਦੀ ਪਾਰਟੀ ਤੋਂ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਂਸਦ ਪ੍ਰੋ ਰਾਮ ਗੋਪਾਲ ਯਾਦਵ, ਸਾਂਸਦ ਲਾਲ ਜੀ ਵਰਮਾ ਤੇ ਜਾਵੇਦ ਅਲੀ ਖ਼ਾਨ ਸੰਸਦ ਭਵਨ ਪਹੁੰਚੇ।

ਇਹ ਵੀ ਪੜ੍ਹੋ – ਇਟਲੀ ’ਚ ਸਤਨਾਮ ਸਿੰਘ ਦੀ ਹੈਵਾਨੀਅਤ ਨਾਲ ਹੋਈ ਮੌਤ ਦੀ ਗੂੰਝ ਪਾਰਲੀਮੈਂਟ ’ਚ ਗੂੰਝੀ! PM ਮੇਲੋਨੀ ਨੇ ਕਿਹਾ ਨਹੀਂ ਬਖਸ਼ਿਆ ਜਾਵੇਗਾ