Punjab

‘ਸਾਨੂੰ ਛੱਡਣਾ ਹੋਵੇਗਾ ਛੋਟੇ ਭਰਾ ਦਾ ਸਿੰਡ੍ਰੋਮ’! ‘ਖੁਦਮੁਖਤਿਆਰ ਬਣਾਂਗੇ’ ! ਅਹੁਦਾ ਸੰਭਾਲਦੇ ਹੀ ਜਾਖੜ ਨੇ ਇੱਕ ਤੀਰ ਨਾਲ 2 ਨਿਸ਼ਾਨੇ ਲਾਏ !

ਬਿਊਰੋ ਰਿਪੋਰਟ : ਸੁਨੀਲ ਜਾਖੜ ਨੇ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ । ਇਸ ਦੌਰਾਨ ਉਨ੍ਹਾਂ ਦੇ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ । ਜਾਖੜ ਨੇ ਕਿਹਾ ਅਸੀਂ ਹੁਣ ਤੱਕ 23 ਅਤੇ 3 ‘ਤੇ ਹੀ ਲੜ ਦੇ ਰਹੇ ਹਾਂ
ਮੇਰੀ ਇੱਕੋ ਹੀ ਬੇਨਤੀ ਹੈ ਜਦੋਂ ਸਕੂਲ ਤੋਂ ਨਿਕਲ ਕੇ ਕਾਲਜ ਜਾਂਦੇ ਹਾਂ ਖੁਦਮੁਖਤਾਰ ਹੋ ਜਾਂਦੇ ਹਾਂ। ਸਾਨੂੰ ਛੋਟੇ ਭਰਾ ਵਾਲੀ ਸੋਚ ਛੱਡਣੀ ਪਏਗੀ। ਸਾਨੂੰ ਛੱਡਣਾ ਹੋਵੇਗਾ ਛੋਟੇ ਭਰਾ ਦਾ ਸਿੰਡ੍ਰੋਮ, ਜਾਖੜ ਨੇ ਕਿਹਾ ਨਜ਼਼ਰ ਬਦਲੋ,ਨਜ਼ਾਰੇ ਬਦਲ ਜਾਣਗੇ । ਬੀਜੇਪੀ ਦੇ ਨਵੇਂ ਸੂਬਾ ਪ੍ਰਧਾਨ ਨੇ ਵਾਜਪਾਈ ਸਮੇਂ ਦੌਰਾਨ ਹੋਏ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਕਿਹਾ ਅਸੀਂ ਆਪਣਾ ਫਰਜ਼ ਪੂਰਾ ਨਿਭਾਇਆ ਹੈ । ਉਸ ਵੇਲੇ ਵੀ ਸਾਡੇ ਵਰਕਰ ਤਾਕਤਵਰ ਸਨ ਪਰ ਹੁਣ ਸਾਨੂੰ ਇਕੱਲੇ ਮੈਦਾਨ ਵਿੱਚ ਉਤਰਨਾ ਹੋਵੇਗਾ ।

ਜਾਖੜ ਨੇ ਇੱਕ ਤੀਰ ਨਾਲ 2 ਨਸ਼ਾਨੇ ਲਗਾਏ

ਸੁਨੀਲ ਜਾਖੜ ਦਾ ਇਹ ਬਿਆਨ ਸਾਫ ਇਸ਼ਾਰਾ ਕਰ ਰਿਹਾ ਹੈ ਕਿ ਭਾਵੇ ਅੰਦਰ ਖਾਤੇ ਅਕਾਲੀ ਦਲ ਨਾਲ ਸਮਝੌਤੇ ਦੀਆਂ ਖ਼ਬਰਾਂ ਚੱਲ ਰਹੀਆਂ ਸਨ ਪਰ ਉਨ੍ਹਾਂ ਦੇ ਪ੍ਰਧਾਨ ਬਣਨ ਦੇ ਬਾਅਦ ਬੀਜੇਪੀ ਦੀ ਕੇਂਦਰੀ ਲੀਡਰਸ਼ਿੱਪ ਨੇ ਆਪਣਾ ਫੈਸਲਾ ਬਦਲ ਲਿਆ । ਸੁਨੀਲ ਜਾਖੜ ਦਾ ਇਹ ਬਿਆਨ ਬੀਜੇਪੀ ਦੇ ਉਨ੍ਹਾਂ ਆਗੂਆਂ ਲਈ ਵੀ ਸੀ ਜੋ ਵਾਰ-ਵਾਰ ਅਕਾਲੀ ਦਲ ਨਾਲ ਮੁੜ ਤੋਂ ਰਿਸ਼ਤਾ ਜੋੜਨ ਦੇ ਬਿਆਨ ਦਿੰਦੇ ਸਨ । ਹਾਲਾਂਕਿ ਆਪਣੇ ਦਮ ‘ਤੇ ਬੀਜੇਪੀ ਨੂੰ ਪੰਜਾਬ ਵਿੱਚ 117 ਵਿਧਾਨਸਭਾ ਸੀਟਾਂ ‘ਤੇ ਖੜਾ ਕਰਨਾ ਜਾਖੜ ਲਈ ਅਸਾਨ ਨਹੀਂ ਹੋਵੇਗਾ । ਪਰ ਉਨ੍ਹਾਂ ਨੇ ਜਿਸ ਤਰ੍ਹਾਂ ਇਹ ਚੁਣੌਤੀ ਲਈ ਹੈ,ਉਹ ਵੱਡੀ ਹੈ ਨਾਮੁਨਕਿਨ ਨਹੀਂ ਹੈ । ਕਿਉਂਕਿ ਬੀਜੇਪੀ ਨੇ ਆਪਣੀ ਰਣਨੀਤੀ ਨਾਲ ਹੀ ਤ੍ਰਿਪੁਰਾ,ਅਸਾਮ,ਜੰਮ-ਕਸ਼ਮੀਰ,ਹਰਿਆਣਾ,ਪੱਛਮੀ ਬੰਗਾਲ,ਮੇਘਾਲਿਆ ਵਿੱਚ ਇਹ ਕਰਕੇ ਵਿਖਾਇਆ ਹੈ । ਇਨ੍ਹਾਂ ਸਾਰੇ ਸੂਬਿਆਂ ਵਿੱਚ 2014 ਤੱਕ ਬੀਜੇਪੀ ਦਾ ਇੱਕ ਵੀ ਵਿਧਾਇਕ ਨਹੀਂ ਸੀ ਪਰ ਹੁਣ 2-2 ਵਾਰ ਸਰਕਾਰ ਬਣਾ ਚੁੱਕਿਆਂ ਹਨ । ਉਧਰ ਪੰਜਾਬ ਬੀਜੇਪੀ ਦੇ ਪ੍ਰਭਾਰੀ ਵਿਜੇ ਰੂਪਾਨੀ ਨੇ ਵੀ ਜਾਖੜ ਦੀ ਪਿੱਠ ਥਾਪੜ ਦੇ ਹੋਏ ਕਿਹਾ ਕਿ ਕੇਂਦਰੀ ਲੀਡਰਸ਼ਿਪ ਉਨ੍ਹਾਂ ਦੇ ਨਾਲ ਹੈ। 2024 ਦੀਆਂ ਲੋਕਸਭਾ ਚੋਣਾਂ ਵਿੱਚ ਪੰਜਾਬ 13 ਸੀਟਾਂ ਬੀਜੇਪੀ ਦੀ ਝੋਲੀ ਵਿੱਚ ਪਾਕੇ ਤੀਜੀ ਵਾਰ ਮੰਤਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਏਗਾ । ਉਧਰ ਜਾਖੜ ਨੇ ਮਾਨ ਸਰਕਾਰ ਨੂੰ ਵੱਡੀ ਚੁਣੌਤੀ ਦਿੱਤੀ ।

ਮਾਨ ਸਰਕਾਰ ਨੂੰ ਚੁਣੌਤੀ

ਬੀਜੇਪੀ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਦੇ ਹੀ ਜਾਖੜ ਨੇ ਮਾਨ ਸਰਕਾਰ ਨੂੰ ਸਾਫ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਵਰਕਰ ਪਿੰਡ ਅਤੇ ਸ਼ਹਿਰਾਂ ਵਿੱਚ ਜਾਣਗੇ ਅਤੇ ਸਰਕਾਰ ਦੀ ਨੀਤੀਆਂ ਨੂੰ ਬੇਨਕਾਬ ਕਰਨਗੇ। ਉਨ੍ਹਾਂ ਕਿਹਾ ਲੋਕਾਂ ਨੇ ਭਾਵੁਕ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ ਪਰ ਉਨ੍ਹਾਂ ਨੇ ਸਾਡੇ ਪੰਜਾਬ ਨੂੰ ਨਜ਼ਰ ਲਾ ਦਿੱਤੀ ਹੈ । ਅੱਜ ਵੀ ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਸਭ ਤੋਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪ ਮਦਦ ਲਈ ਫੋਨ ਕੀਤਾ । ਉਨ੍ਹਾਂ ਕਿਹਾ ਸਾਨੂੰ ਲੋਕਾਂ ਦੇ ਦਿਲ ਜਿੱਤਣਗੇ ਹੋਣਗੇ ਸੀਟਾਂ ਤਾਂ ਆਪੇ ਹੀ ਮਿਲ ਜਾਣਗੀਆਂ । ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਮੇਰਾ ਟੀਚਾ ਹੈ ਜਿਸ ਦੇ ਲਈ ਉਹ ਵਰਕਰਾਂ ਦੇ ਸਹਿਯੋਗ ਨਾਲ ਦਿਨ ਰਾਤ ਮਿਹਨਤ ਕਰਨਗੇ ।