ਬਿਉਰੋ ਰਿਪੋਰਟ : 1 ਨਵੰਬਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ ਡਿਬੇਟ ਨੂੰ ਲੈਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਡਿਬੇਟ ਵਿੱਚ ਹਿੱਸਾ ਲੈਣ ਦੀ ਹਾਮੀ ਭਰ ਦੇ ਹੋਏ ਕਿਹਾ ਭਗਵੰਤ ਮਾਨ ਜੀ ਹੁਣ ਜਵਾਬ ਮੰਗਣ ਦਾ ਸਮਾਂ ਨਹੀਂ ਹੈ ਜਵਾਬ ਦੇਣ ਦਾ ਸਮਾਂ ਹੈ ਤੁਸੀਂ ਸਵਾਲਾਂ ਤੋਂ ਭੱਜਣਾ ਨਹੀਂ। ਜਾਖੜ ਨੇ ਕਿਹਾ ਮੁੱਖ ਮੰਤਰੀ ਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਾਰੀਆਂ ਗੱਲਾਂ ਉਂਗਲਾਂ ‘ਤੇ ਯਾਦ ਹਨ,ਮੈਨੂੰ ਕਿਸੇ ਕਾਗਜ਼ ਦੀ ਜ਼ਰੂਰਤ ਨਹੀਂ ਹੈ। ਪਰ ਅਸੀਂ ਸਾਰੀ ਉਮਰ ਜ਼ਿੰਦਗੀ ਤੋਂ ਸਿੱਖਿਆ ਹੈ । ਜਾਖੜ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਮੈਂ ਭਗਵੰਤ ਮਾਨ ਜਿੰਨਾਂ ਸਮਝਦਾਰ ਨਹੀਂ ਹਾਂ, ਉਨ੍ਹਾਂ ਕੋਲ ਸਿਖਣ ਨੂੰ ਮਿਲੇਗਾ। ਅਸੀਂ ਭੁਗਤ ਭੋਗੀ ਹਾਂ ਜਿੱਥੇ ਅਸੀਂ ਬੈਠੇ ਹਾਂ ਉਸੇ ਥਾਂ ਤੋਂ ਪਾਣੀ ਸਾਡੇ ਕੋਲੋ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸਪੈਸ਼ਲ ਵਿਧਾਨਸਭਾ ਸੈਸ਼ਨ ਦੌਰਾਨ ਡਿਬੇਟ ਵਿੱਚ ਆਉਣ ਦੀ ਹਾਮੀ ਭਰੀ ਸੀ । ਜਦਕਿ ਅਕਾਲੀ ਦਲ ਨੇ ਕਿਹਾ ਸੀ ਕਿ 1 ਨਵੰਬਰ ਨੂੰ ਕੇਂਦਰ ਦੀਆਂ ਟੀਮਾਂ ਆ ਰਹੀਆਂ ਹਨ ਉਹ ਉਨ੍ਹਾਂ ਨੂੰ ਰੋਕਣਗੇ,ਡਿਬੇਟ ਵਿੱਚ ਨਹੀਂ ਆਉਣਗੇ । ਉਧਰ ਸੂਬਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਬਲਵਿੰਦਰ ਕੌਰ ਦੇ ਮਾਮਲੇ ਵਿੱਚ ਰਾਜਪਾਲ ਨੂੰ ਮਿਲੇ ।
ਸੁਨੀਲ ਜਾਖੜ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸੂਬੇ ਵਿੱਚ ਹੰਕਾਰੀ ਅਤੇ ਕੱਠਪੁਤਲੀ ਸਰਕਾਰ ਹੈ । ਉਨ੍ਹਾਂ ਨੇ ਰੋਪੜ ਵਿੱਚ ਅਸਿਸਟਟੈਂਡ ਪ੍ਰੋਫੈਸਰ ਬਲਵਿੰਦਰ ਕੌਰ ਦੇ ਭਰਾ ਦੇ ਨਾਲ ਰਾਜਪਾਲ ਨਾਲ ਮੁਲਾਕਾਤ ਕੀਤੀ । ਜਾਖੜ ਨੇ ਕਿਹਾ 1158 ਅਸਿਸਟੈਂਟ ਪ੍ਰੋਫੈਸਰਾਂ ਸੰਘਰਸ਼ ਮੋਰਚੇ ਦੀ ਥਾਂ ਹੁਣ ਇਨ੍ਹਾਂ ਨੂੰ 1157 ਅਸਿਸਟੈਂਟ ਪ੍ਰੋਫੈਸਰ ਸੰਘਰਸ਼ ਮੋਰਚਾ ਲਿਖਣਾ ਪੈ ਰਿਹਾ ਹੈ । ਇਸ ਦੇ ਲਈ ਜ਼ਿੰਮੇਵਾਰੀ ਤੈਅ ਕਰਵਾਉਣ ਦੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ।
ਸੁਨੀਲ ਜਾਖੜ ਨੇ ਕਿਹਾ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਦੇ ਲਈ ਮਜ਼ਬੂਰ ਕੀਤਾ ਸੀ । ਉਨ੍ਹਾਂ ਵੱਲੋਂ ਲਿਖੇ ਗਏ ਅਖੀਰਲੇ ਪੱਤਰ ਵਿੱਚ ਇਹ ਸਾਬਿਤ ਹੋਇਆ ਹੈ । ਉਨ੍ਹਾਂ ਨੇ ਪ੍ਰੋਫੈਸਰਾਂ ਨੂੰ ਧਰਨਾ ਦੇਣ ਦੀ ਚੁਣੌਤੀ ਦਿੱਤੀ ਸੀ । ਮਜ਼ਬੂਰਨ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਚ ਧਰਨਾ ਦੇਣਾ ਪਿਆ । ਇਸ ਲਈ ਹਰਜੋਤ ਸਿੰਘ ਬੈਂਸ ‘ਤੇ ਜੀਵਨ ਲੀਲਾ ਖਤਮ ਕਰਨ ਲਈ ਉਕਸਾਨ ‘ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ।
ਬੈਂਸ ਨੇ ਧਰਨਾ ਖਤਮ ਕਰਨ ਲਈ ਮਜ਼ਦੂਰਾਂ ਦਾ ਸਹਾਰਾ ਲਿਆ
ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਕਿ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਸਿਸਟੈਂਟ ਪ੍ਰੋਫੈਸਰਾਂ ਦਾ ਧਰਨਾ ਖਤਮ ਕਰਵਾਉਣ ਦੇ ਲਈ ਮਨਰੇਗਾ ਦੇ ਮਜ਼ਦੂਰਾਂ ਦਾ ਸਹਾਰਾ ਲਿਆ । ਮਨਰੇਗਾ ਦੀ ਔਰਤ ਮਜ਼ਦੂਰਾਂ ਦੀ ਮਜ਼ਦੂਰੀ ਰੋਕਣ ਦੀ ਧਮਕੀ ਦੇ ਕੇ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ । ਪਰ ਜਦੋਂ ਪ੍ਰੋਫਸਰ ਨੇ ਮਨਰੇਗਾ ਮਜ਼ਦੂਰਾਂ ਨੂੰ ਆਪਣੀ ਪਰੇਸ਼ਾਨੀ ਦੇ ਬਾਰੇ ਦੱਸਿਆ ਤਾਂ ਉਨ੍ਹਾਂ ਆਪ ਧਰਨੇ ਵਿੱਚ ਸ਼ਾਮਲ ਹੋ ਗਏ । ਸਰਕਾਰ ਦੇ ਖਿਲਾਫ ਧਰਨਾ ਦੇਣ ਲਈ ਹਰ ਵਰਗ ਸੜਕਾਂ ‘ਤੇ ਉਤਰ ਆਇਆ ਹੈ ।
ਇਹ ਹੈ ਮਾਮਲਾ
ਪੰਜਾਬ ਵਿੱਚ 1158 ਅਸਿਸਟੈਂਟ ਪ੍ਰੋਫੈਸਰ ਨਿਯੁਕਤੀ ਦੇ ਬਾਅਦ ਆਪਣਾ ਸਟੇਸ਼ਨ ਅਲਾਟ ਹੋਣ ਦਾ ਇੰਤਜ਼ਾਰ ਕਰ ਰਹੀਆਂ ਹਨ । ਪਰ ਉਨ੍ਹਾਂ ਨੂੰ ਸਟੇਸ਼ਨ ਅਲਾਟ ਨਹੀਂ ਹੋਇਆ ਜਿਸ ਦੇ ਖਿਲਾਫ ਉਹ ਧਰਨੇ ‘ਤੇ ਬੈਠੇ ਸਨ। ਇਹ ਧਰਨਾ ਪਿਛਲੇ 58 ਦਿਨਾਂ ਤੋਂ ਚੱਲ ਰਿਹਾ ਹੈ । 4 ਦਿਨ ਪਹਿਲਾਂ ਰੂਪ ਨਗਰ ਦੇ ਪਿੰਡ ਬਸੀ ਦੀ ਰਹਿਣ ਵਾਲੀ ਪਾਲਿਟਿਕਲ ਸਾਇੰਸ ਦੀ ਸਹਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ । ਉਸ ਨੇ ਇੱਕ ਚਿੱਠੀ ਵੀ ਮੋਰਚੇ ਦੇ ਨਾਂ ‘ਤੇ ਲਿੱਖੀ ਸੀ । ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੀ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਹੈ ।