India Punjab

ਕੀ ਰਾਘਵ ਚੱਢਾ ਛੱਡ ਸਕਦੇ ਹਨ AAP ? ਜਾਖੜ ਦੇ ਬਿਆਨ ਨੇ ਛੇੜੀ ਚਰਚਾ,ਮਾਨ ਤੇ ਕੇਜਰੀਵਾਲ ‘ਤੇ ਚੁੱਕੇ ਸਵਾਲ

ਬਿਉਰੋ ਰਿਪੋਰਟ : ਦੇਸ਼ ਦੇ ਨਾਲ ਪੰਜਾਬ ਵਿੱਚ ਵੀ ਲੋਕਸਭਾ ਚੋਣਾਂ ਦਾ ਮਾਹੌਲ ਭੱਖਿਆ ਹੋਇਆ ਹੈ । ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਰਾਘਵ ਚੱਢਾ ਦੀ ਗੈਰ ਮੌਜੂਦਗੀ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ । ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਟਵੀਟ ਕਰਕੇ ਹੋਏ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਵੱਡੇ ਸਵਾਲ ਖੜੇ ਕੀਤੇ ਹਨ ਉਨ੍ਹਾਂ ਨੇ ਟਵੀਟ ਕਰਦੇ ਹੋਏ ਪੁੱਛਿਆ ਕਿ ‘ਸਿਆਸੀ ਤੌਰ ‘ਤੇ ਗਰਮਾਏ ਇਸ ਮਾਹੌਲ ਵਿੱਚ ਰਾਘਵ ਚੱਢਾ ਦੀ ਗੈਰ ਮੌਜੂਦਗੀ ਦੇ ਕਈ ਕਾਰਨ ਦੱਸੇ ਜਾ ਰਹੇ ਹਨ । ਇਸ ‘ਤੇ ਕੇਜਰੀਵਾਲ ਅਤੇ ਭਗਵੰਤ ਮਾਨ ਵੀ ਚੁੱਪ ਨੇ ਵੀ ਕਈ ਚਰਚਾਵਾਂ ਵੱਲ ਇਸ਼ਾਰਾ ਕੀਤਾ ਹੈ । ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਚੱਢਾ ਆਪਣੀ ਅੱਖਾਂ ਦੇ ਆਪਰੇਸ਼ਨ ਦੇ ਲਈ ਲੰਡਨ ਗਏ ਹਨ । ਜੇਕਰ ਅਜਿਹਾ ਹੈ ਤਾਂ ਮੈਂ ਉਨ੍ਹਾਂ ਦੇ ਜਲਦ ਠੀਕ ਹੋਣ ਅਤੇ ਸਿਹਤ ਮੰਦ ਹੋਣ ਦੀ ਅਰਦਾਸ ਕਰਦਾ ਹਾਂ’ ।

ਚੱਢਾ ਨੂੰ ਲੈਕੇ ਅਫਵਾਹਾਂ

ਪੰਜਾਬ ਵਿੱਚ ਉਮੀਦਵਾਰਾਂ ਦੀ ਲਿਸਟ ਅਤੇ ਪਾਰਟੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੇ ਪ੍ਰੋਗਰਾਮਾਂ ਵਿੱਚ ਰਾਘਵ ਚੱਢਾ ਦੀ ਗੈਰ ਹਾਜ਼ਰੀ ਨੇ ਕਈ ਚਰਚਾਵਾਂ ਨੂੰ ਹਵਾ ਦਿੱਤੀ ਹੋਈ ਸੀ । ਸਿਆਸੀ ਗੱਲੀਆਂ ਵਿੱਚ ਚਰਚਾ ਸਨ ਕਿ ਸ਼ਰਾਬ ਘੁਟਾਲੇ ਵਿੱਚ ਰਾਘਵ ਚੱਢਾ ਦਾ ਕਈ ਵਾਰ ਨਾਂ ਆਇਆ ਇਸ ਦੇ ਬਾਵਜੂਦ ਉਨ੍ਹਾਂ ਦੇ ਹੱਥ ਨਹੀਂ ਪਾਇਆ ਗਿਆ । ਉਨ੍ਹਾਂ ਦੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਨਰਾਜ਼ਗੀ ਦੀਆਂ ਖਬਰਾਂ ਵੀ ਕਈ ਵਾਰ ਸੁਰੱਖਿਆ ਬਣੀਆਂ ਹਨ। ਪੰਜਾਬ ਦੀ ਸਿਆਸਤ ਵਿੱਚ ਰਾਘਵ ਚੱਢਾ ਦੀ ਦਖਲ ਅੰਦਾਜੀ ਨੂੰ ਲੈਕੇ ਵਿਰੋਧੀ ਵੀ ਕਈ ਵਾਰ ਤੰਜ ਕੱਸ ਦੇ ਰਹੇ ਹਨ । ਕਈ ਵਾਰ ਇਹ ਵੀ ਖਬਰਾਂ ਆਇਆ ਸਨ ਕਿ ਮੁੱਖ ਮੰਤਰੀ ਮਾਨ ਦੇ ਨਾਲ ਉਨ੍ਹਾਂ ਦੇ ਗਹਿਰੇ ਮਤਭੇਦ ਹਨ। ਫਿਲਹਾਲ ਸੁਨੀਲ ਜਾਖੜ ਦਾ ਰਾਘਵ ਚੱਢਾ ‘ਤੇ ਆਏ ਬਿਆਨ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ ।

ਵੈਸੇ ਦੱਸਿਆ ਜਾ ਰਿਹਾ ਹੈ ਕਿ ਐੱਮਪੀ ਰਾਘਵ ਚੱਢਾ ਅੱਖਾਂ ਦੀ ਸਰਜਰੀ ਦੇ ਲਈ ਬ੍ਰਿਟੇਨ ਗਏ ਹਨ । ਰਾਘਵ ਚੱਢਾ ਰੇਟੀਨਾ ਡਿਟੇਚਮੈਂਟ ਨੂੰ ਰੋਕਣ ਦੇ ਲਈ ਵਿਟ੍ਰੋਕਟੋਮੀ ਸਰਜਰੀ ਕਰਵਾ ਰਹੇ ਹਨ। ਰੇਟੀਨਾ ਡਿਟੈਚਮੈਂਟ ਅੱਖਾਂ ਵਿੱਚ ਹੋਣ ਵਾਲੀ ਗੰਭੀਰ ਬਿਮਾਰੀ ਹੈ । ਇਸ ਵਿੱਚ ਰੇਟੀਨਾ ਦੇ ਅੰਦਰ ਛੋਟੇ ਛੇਦ ਹੋ ਜਾਂਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਨੂੰ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ । ਇਸ ਨੂੰ ਰੋਕਣ ਦੇ ਲਈ ਤਤਕਾਲ ਸਰਜਰੀ ਦੀ ਜ਼ਰੂਰਤ ਹੁੰਦੀ ਹੈ ।